ਸੋਨੀਪਤ: ਸੋਨੀਪਤ ਦੇ ਨੈਸ਼ਨਲ ਹਾਈਵੇਅ 44 'ਤੇ ਬਹਿਲਗੜ੍ਹ ਸਥਿਤ ਰੁਕਮਣੀ ਦੇਵੀ ਸਕੂਲ ਦੇ ਸਾਹਮਣੇ ਗਲਤ ਦਿਸ਼ਾ 'ਚ ਜਾ ਰਹੀ ਸਕੂਲ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਸਕੂਲ ਬੱਸ 'ਚ ਸਵਾਰ 30 ਬੱਚਿਆਂ 'ਚੋਂ 12 ਜ਼ਖਮੀ ਹੋ ਗਏ। ਇਨ੍ਹਾਂ 'ਚੋਂ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਬੱਚਿਆਂ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇਅ 44 'ਤੇ ਸੈਕਟਰ 7 ਦੇ ਸਾਹਮਣੇ ਇੱਕ ਅੰਡਰਪਾਸ ਬਣਾਇਆ ਗਿਆ ਹੈ। ਉਕਤ ਅੰਡਰ ਪਾਸ ਤੋਂ ਸਕੂਲ ਬੱਸ ਦਾ ਡਰਾਈਵਰ ਸਮਾਂ ਬਚਾਉਣ ਲਈ ਅੰਡਰ ਪਾਸ ਤੋਂ ਗਲਤ ਦਿਸ਼ਾ 'ਚ ਸਕੂਲ ਬੱਸ ਲੈ ਕੇ ਸਕੂਲ ਆ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ।
ਬਹਿਲਗੜ੍ਹ ਥਾਣਾ ਇੰਚਾਰਜ ਰਿਸ਼ੀ ਕਾਂਤ ਨੇ ਦੱਸਿਆ ਕਿ ਰੁਕਮਣੀ ਦੇਵੀ ਸਕੂਲ ਦੀ ਬੱਸ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਟੱਕਰ 'ਚ ਕੁੱਲ 12 ਬੱਚੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਛੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰਿਆਂ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਮਾਮਲੇ ਵਿੱਚ ਬੱਸ ਡਰਾਈਵਰ ਦਾ ਕਸੂਰ ਪਿਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਟਰੱਕ ਡਰਾਈਵਰ ਤੇ ਟਰੱਕ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਡਾਕਟਰਾਂ ਨੇ ਸਾਰੇ ਬੱਚਿਆਂ ਦੀ ਹਾਲਤ ਫਿਲਹਾਲ ਠੀਕ ਦੱਸੀ ਹੈ।
ਇਹ ਵੀ ਪੜ੍ਹੋ
ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਤੇ ਬਿਜਲੀ ਦੀ ਬਚਤ ਕਰੇਗੀ ਪੰਜਾਬ ਸਰਕਾਰ, ਜ਼ਿਲ੍ਹਾ ਪੱਧਰ 'ਤੇ ਮਿਥੇ ਟੀਚੇ