India-Pakistan Relations: ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਸ਼ਰਦ ਪਵਾਰ ਨੇ ਕਿਹਾ ਕਿ ਆਮ ਪਾਕਿਸਤਾਨੀ ਨਾਗਰਿਕ ਭਾਰਤ ਦੇ ਦੁਸ਼ਮਣ ਨਹੀਂ ਹਨ। ਦਰਅਸਲ, ਪਵਾਰ ਈਦ-ਮਿਲਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਕੱਲ੍ਹ ਪੁਣੇ ਦੇ ਕੋਂਧਵਾ ਇਲਾਕੇ 'ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਪਵਾਰ ਨੇ ਬਿਨਾਂ ਕਿਸੇ ਨੇਤਾ ਦਾ ਨਾਮ ਲਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਰੀਫ ਵੀ ਕੀਤੀ।



ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਕ ਨੌਜਵਾਨ ਨੇਤਾ ਨੇ ਦੇਸ਼ ਨੂੰ ਰਸਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਰੂਸ-ਯੂਕਰੇਨ ਯੁੱਧ ਦਾ ਜ਼ਿਕਰ ਕਰਦੇ ਹੋਏ ਪਵਾਰ ਨੇ ਕਿਹਾ ਕਿ ਦੁਨੀਆ 'ਚ ਅਜੀਬ ਸਥਿਤੀ ਬਣੀ ਹੋਈ ਹੈ। ਇਕ ਪਾਸੇ ਜਿੱਥੇ ਰੂਸ ਵਰਗਾ ਤਾਕਤਵਰ ਦੇਸ਼ ਯੂਕਰੇਨ ਵਰਗੇ ਛੋਟੇ ਦੇਸ਼ 'ਤੇ ਹਮਲਾ ਕਰ ਰਿਹਾ ਹੈ। ਜਦੋਂਕਿ ਸ੍ਰੀ ਲੰਕਾ ਵਿੱਚ ਨੌਜਵਾਨ ਮਹਿੰਗਾਈ ਨਾਲ ਜੂਝਦੇ ਹੋਏ ਸੜਕਾਂ ’ਤੇ ਹਨ।

ਪਾਕਿਸਤਾਨ ਦੇ ਆਮ ਲੋਕ ਭਾਰਤ ਦੇ ਦੁਸ਼ਮਣ ਨਹੀਂ
ਇਸੇ ਸਿਲਸਿਲੇ ਵਿੱਚ ਐਨਸੀਪੀ ਆਗੂ ਨੇ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਜਿੱਥੇ ਤੁਸੀਂ ਅਤੇ ਮੇਰੇ ਭਰਾ ਹਨ। ਇੱਕ ਨੌਜਵਾਨ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵੀ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਇਮਰਾਨ ਦੀ ਸੱਤਾ ਦੌਰਾਨ ਪਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ। ਸ਼ਰਦ ਪਵਾਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਆਮ ਲੋਕ ਭਾਰਤ ਦੇ ਦੁਸ਼ਮਣ ਨਹੀਂ ਹਨ। ਸਗੋਂ ਜੋ ਸਿਆਸਤ ਕਰਨਾ ਚਾਹੁੰਦੇ ਹਨ ਅਤੇ ਫੌਜ ਦੀ ਮਦਦ ਨਾਲ ਸੱਤਾ ਹਥਿਆਉਣਾ ਚਾਹੁੰਦੇ ਹਨ, ਉਹ ਸੰਘਰਸ਼ ਦੇ ਹੱਕ ਵਿੱਚ ਹਨ।


ਮਹਿੰਗਾਈ ਦੇ ਦੌਰ 'ਚ ਪੰਜਾਬੀਆਂ ਲਈ ਰਾਹਤ ਦੀ ਖਬਰ! ਇਸ ਵਾਰ ਕੋਈ ਨਵਾਂ ਟੈਕਸ ਨਹੀਂ ਲਾਏਗੀ ਪੰਜਾਬ ਸਰਕਾਰ