CM Mann Sing With Mika Singh: ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਗਈਆਂ ਹਨ। ਇਸ ਦੌਰਾਨ, ਵੱਖ-ਵੱਖ ਪਾਰਟੀਆਂ ਦੇ ਆਗੂ ਲਗਾਤਾਰ ਚੋਣ ਰੈਲੀਆਂ ਕਰ ਰਹੇ ਹਨ। ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਰੈਲੀ ਕਰਦੇ ਹੋਏ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਉਨ੍ਹਾਂ ਦਾ ਸਾਥ ਕਈ ਸਿਆਸੀ ਆਗੂਆਂ ਦੇ ਨਾਲ-ਨਾਲ ਗਾਇਕ ਮੀਕਾ ਸਿੰਘ ਵੱਲੋਂ ਵੀ ਦਿੱਤਾ ਗਿਆ।
ਦੱਸ ਦੇਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਕੁਝ ਦਿਨ ਬਾਕੀ ਹਨ, ਇਸ ਲਈ ਸ਼ਨੀਵਾਰ ਨੂੰ 'ਆਪ' ਦੀ ਪ੍ਰਚਾਰ ਰੈਲੀ ਨੇ ਇੱਕ ਮਨੋਰੰਜਕ ਮੋੜ ਲੈ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲੀਵੁੱਡ ਗਾਇਕ ਮੀਕਾ ਸਿੰਘ ਨਾਲ ਮਜਨੂੰ ਕਾ ਟਿੱਲਾ ਵਿਖੇ ਸਟੇਜ 'ਤੇ ਇੱਕ ਗੀਤ ਗਾਇਆ ਜਿਸਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਹ ਸਮਾਗਮ 'ਆਪ' ਉਮੀਦਵਾਰ ਪੁਨਰਦੀਪ ਸਿੰਘ ਸਾਹਨੀ ਦੇ ਪ੍ਰਚਾਰ ਮਾਰਗ ਦਾ ਹਿੱਸਾ ਸੀ ਕਿਉਂਕਿ ਉਹ ਚਾਂਦਨੀ ਚੌਕ ਹਲਕੇ ਤੋਂ ਭਾਜਪਾ ਦੇ ਸਤੀਸ਼ ਜੈਨ ਵਿਰੁੱਧ ਚੋਣ ਲੜ ਰਹੇ ਹਨ। ਇਸ ਰੈਲੀ ਦੌਰਾਨ ਮਾਨ ਅਤੇ ਮੀਕਾ ਸਿੰਘ ਦੀ ਜੋੜੀ ਰੈਲੀ ਵਿੱਚ ਇੱਕ ਸੰਗੀਤਕ ਮੋੜ ਲੈ ਕੇ ਆਈ। ਉਨ੍ਹਾਂ ਦਾ ਗੀਤ ਸੁਣ ਕੇ ਭੀੜ ਤਾੜੀਆਂ ਨਾਲ ਗੂੰਜ ਉੱਠੀ। ਤੁਸੀ ਵੀ ਵੇਖੋ ਇੰਟਰਨੈੱਟ ਤੇ ਵਾਈਰਲ ਹੋ ਰਿਹਾ ਇਹ ਵੀਡੀਓ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।