ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਪਾਕਿਸਤਾਨ ਵਿੱਚ ਬੈਠੇ ਆਤੰਕੀ ਸ਼ਹਿਜ਼ਾਦ ਭੱਟੀ ਦੇ ਇੱਕ ਕਰੀਬੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਰਮਨ ਕੁਮਾਰ ਉਰਫ਼ ਗੋਲੂ ਵਜੋਂ ਹੋਈ ਹੈ, ਜੋ ਜੰਮੂ ਦੇ ਗੰਗਿਆਲ ਇਲਾਕੇ ਦਾ ਰਹਿਣ ਵਾਲਾ ਹੈ। ਉਹ ਗੈਰਕਾਨੂੰਨੀ ਹਥਿਆਰ ਰੱਖਣ ਅਤੇ ਆਤੰਕੀ ਸਰਗਰਮੀਆਂ ਨਾਲ ਜੁੜੇ ਮਾਮਲਿਆਂ ਵਿੱਚ ਦੋਸ਼ੀ ਹੈ। ਪੁਲਿਸ ਨੇ ਦੋਸ਼ੀ ਕੋਲੋਂ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।

Continues below advertisement

ਇੰਸਟਾਗ੍ਰਾਮ ਰਾਹੀਂ ਸ਼ਹਜ਼ਾਦ ਭੱਟੀ ਨਾਲ ਬਣਿਆ ਸੰਪਰਕ, ਹਥਿਆਰ ਵੀ ਕਰਵਾਏ ਮੁਹੱਈਆ

ਪੁਲਿਸ ਮੁਤਾਬਕ ਰਮਨ ਕੁਮਾਰ ਕਾਫ਼ੀ ਸਮੇਂ ਤੋਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਅਤੇ ਉਸਦੇ ਹੁਕਮਾਂ ’ਤੇ ਕੰਮ ਕਰ ਰਿਹਾ ਸੀ। ਜਾਂਚ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਗੰਗਿਆਲ ਵਿੱਚ ਮੀਟ ਦੀ ਦੁਕਾਨ ਚਲਾਉਂਦਾ ਸੀ ਅਤੇ ਸਥਾਨਕ ਝਗੜਿਆਂ ਵਿੱਚ ਵੀ ਸ਼ਾਮਲ ਰਹਿੰਦਾ ਸੀ।

Continues below advertisement

ਉਸਦਾ ਸ਼ੁਰੂਆਤੀ ਸੰਪਰਕ ਸ਼ਹਿਜ਼ਾਦ ਭੱਟੀ ਨਾਲ ਇੰਸਟਾਗ੍ਰਾਮ ਰਾਹੀਂ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਲਗਾਤਾਰ ਸੰਪਰਕ ਵਿੱਚ ਰਹੇ। ਭੱਟੀ ਨੇ ਆਪਣੇ ਇੱਕ ਆਪਰੇਟਿਵ ਦੇ ਜ਼ਰੀਏ ਦੋਸ਼ੀ ਨੂੰ ਇਹ ਪਿਸਤੌਲ ਮੁਹੱਈਆ ਕਰਵਾਈ ਸੀ। ਫਿਲਹਾਲ ਦੋਸ਼ੀ ਨੂੰ ਉਸਦਾ ਟਾਰਗੇਟ ਨਹੀਂ ਦੱਸਿਆ ਗਿਆ ਸੀ, ਪਰ ਅੱਗੇ ਉਸਨੂੰ ਹੋਰ ਜਾਣਕਾਰੀ ਮਿਲਣੀ ਸੀ।

 

ਅੰਬਾਲਾ ਥਾਣੇ ’ਤੇ ਹਮਲੇ ਵਿੱਚ ਵੀ ਰਿਹਾ ਸ਼ਾਮਲ

ਪੰਜਾਬ ਪੁਲਿਸ ਨੇ ਦੱਸਿਆ ਕਿ ਐਫਆਈਆਰ ਨੰਬਰ 13, ਜੋ 10 ਦਸੰਬਰ 2025 ਨੂੰ ਦਰਜ ਕੀਤੀ ਗਈ ਸੀ, ਵਿੱਚ ਆਰਮਜ਼ ਐਕਟ ਅਤੇ ਬੀਐਨਐਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਰਮਨ ਕੁਮਾਰ ਨੂੰ ਕੁਝ ਦਿਨ ਪਹਿਲਾਂ ਅੰਬਾਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਹ ਅੰਬਾਲਾ ਵਿੱਚ ਪੁਲਿਸ ਥਾਣੇ ’ਤੇ ਹੋਏ ਬਲਾਸਟ ਮਾਮਲੇ ਵਿੱਚ ਸ਼ਾਮਲ ਸੀ।

ਇਸ ਤੋਂ ਬਾਅਦ ਪੰਜਾਬ ਪੁਲਿਸ ਉਸਨੂੰ ਵਾਰੰਟ ’ਤੇ ਲੈ ਕੇ ਆਈ। ਪੁਲਿਸ ਮੁਤਾਬਕ ਇਹ ਬਲਾਸਟ ਵੀ ਆਤੰਕੀ ਸ਼ਹਜ਼ਾਦ ਭੱਟੀ ਦੇ ਨਿਰਦੇਸ਼ਾਂ ’ਤੇ ਕੀਤਾ ਗਿਆ ਸੀ, ਜਿਸ ਵਿੱਚ ਰਮਨ ਕੁਮਾਰ ਨੇ ਹਮਲਾਵਰਾਂ ਨੂੰ ਵਿੱਤੀ ਮਦਦ ਦਿੱਤੀ ਸੀ। ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਰਮਨ ਨੂੰ ਪੰਜਾਬ ਲਿਆਉਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪਾਕਿਸਤਾਨ ਤੋਂ ਚੱਲ ਰਹੇ ਮਾਡਿਊਲ ਨੂੰ ਵੱਡਾ ਝਟਕਾ

ਐਸਐਸਓਸੀ ਦੇ ਏਆਈਜੀ ਦੀਪਕ ਪਾਰਿਖ ਨੇ ਦੱਸਿਆ ਕਿ ਰਮਨ ਕੁਮਾਰ ਦੀ ਗ੍ਰਿਫ਼ਤਾਰੀ ਨਾਲ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਦੀ ਇੱਕ ਅਹਿਮ ਕੜੀ ਟੁੱਟ ਗਈ ਹੈ। ਇਹ ਪਾਕਿਸਤਾਨ ਤੋਂ ਸੰਚਾਲਿਤ ਕਰਾਸ-ਬਾਰਡਰ ਆਤੰਕੀ ਮਾਡਿਊਲ ਲਈ ਵੱਡਾ ਝਟਕਾ ਹੈ, ਖਾਸ ਕਰਕੇ ਪੰਜਾਬ ਵਿੱਚ ਇਸਦੇ ਆਪਰੇਸ਼ਨਲ ਅਤੇ ਲਾਜਿਸਟਿਕ ਨੈੱਟਵਰਕ ਨੂੰ। ਉਨ੍ਹਾਂ ਕਿਹਾ ਕਿ ਸ਼ਹਿਜ਼ਾਦ ਭੱਟੀ ਦੇ ਬਾਕੀ ਸਾਥੀਆਂ, ਮਾਡਿਊਲਾਂ ਅਤੇ ਸਹਾਇਕ ਸਿਸਟਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ।