ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਿਯੰਤੀ ਬੇਨ ਮੋਦੀ ਨਾਲ ਦਿੱਲੀ 'ਚ ਇੱਕ ਘਟਨਾ ਵਾਪਰੀ ਹੈ। ਅਸਲ 'ਚ ਬਦਮਾਸ਼ ਉਸ ਦੇ ਹੱਥ ਵਿੱਚੋਂ ਪਰਸ ਖੋਹਣ ਤੋਂ ਬਾਅਦ ਦਿੱਲੀ ਦੇ ਸਿਵਲ ਲਾਈਨਜ਼ ਵੱਲ ਭੱਜ ਗਿਆ। ਜਾਣਕਾਰੀ ਮੁਤਾਬਕ ਉਸ ਦੇ ਬੈਗ 'ਚ ਦੋ ਮੋਬਾਈਲ ਫੋਨ, ਆਧਾਰ ਕਾਰਡ, ਲਾਇਸੈਂਸ ਤੇ ਨਕਦੀ ਮੌਜੂਦ ਸੀ। ਜਦੋਂ ਇਹ ਘਟਨਾ ਵਾਪਰੀ ਉੱਥੇ ਪ੍ਰਹਿਲਾਦ ਮੋਦੀ, ਉਨ੍ਹਾਂ ਦੀ ਬੇਟੀ ਦਮਿਯੰਤੀ ਮੋਦੀ, ਉਸ ਦਾ ਪਤੀ ਤੇ ਪੋਤੀ ਮੌਜੂਦ ਸੀ।


ਦਮਿਯੰਤੀ ਬੇਨ ਮੋਦੀ ਅੱਜ ਸਵੇਰੇ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਤੇ ਧਰਮਸ਼ਾਲਾ ਘੁੰਮ ਕੇ ਵਾਪਸ ਦਿੱਲੀ ਆਈ ਸੀ। ਉਸ ਨੇ ਸਿਵਲ ਲਾਈਨਜ਼ ਦੇ ਗੁਜਰਾਤੀ ਸਮਾਜ ਭਵਨ 'ਚ ਇੱਕ ਕਮਰਾ ਬੁੱਕ ਕੀਤਾ ਸੀ। ਸਵੇਰੇ ਸੱਤ ਵਜੇ ਦੇ ਕਰੀਬ ਜਦੋਂ ਉਹ ਆਟੋ ਰਿਕਸ਼ਾ 'ਚ ਜਾ ਰਹੀ ਸੀ ਤਾਂ ਅਚਾਨਕ ਦੋ ਬਾਈਕ ਸਵਾਰ ਆਏ ਅਤੇ ਉਸ ਦਾ ਪਰਸ ਖੋਹ ਕੇ ਭੱਜ ਗਏ। ਉਸਨੇ ਦੱਸਿਆ, “ਮੈਂ ਅੱਗੇ ਦੀ ਯਾਤਰਾ ਕਰਨੀ ਹੈ, ਮੇਰੇ ਕੋਲ ਇਸ ਸਮੇਂ ਕੋਈ ਦਸਤਾਵੇਜ਼ ਨਹੀਂ ਹੈ। ਨਾ ਹੀ ਕੋਈ ਸਾਫਟ ਕਾਪੀ ਹੈ ਕਿਉਂਕਿ ਉਹ ਫ਼ੋਨ ਵਿਚ ਹੀ ਸੀ।"

ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਹਿਲਾਦ ਮੋਦੀ ਤੇ ਉਨ੍ਹਾਂ ਦੀ ਬੇਟੀ ਦਾ ਕਹਿਣਾ ਹੈ ਕਿ ਇਹ ਇੱਕ ਆਮ ਘਟਨਾ ਹੈ। ਅਸੀਂ ਇਸ ਬਾਰੇ ਸ਼ਿਕਾਇਤ ਇੱਕ ਆਮ ਨਾਗਰਿਕ ਵਜੋਂ ਕੀਤੀ ਹੈ ਨਾ ਕਿ ਪ੍ਰਧਾਨ ਮੰਤਰੀ ਦੀ ਭਤੀਜੀ ਵਜੋਂ।