ਚੰਡੀਗੜ੍ਹ ਪ੍ਰਸ਼ਾਸਨ ਦਾ ਨਵਾਂ ਹੁਕਮ, ਆਈਸੋਲੇਸ਼ਨ ਦੀ ਮਿਆਦ ਵਧਾਉਣ ਦਾ ਫੈਸਲਾ
ਏਬੀਪੀ ਸਾਂਝਾ | 02 Apr 2020 03:10 PM (IST)
ਚੰਡੀਗੜ੍ਹ ਪ੍ਰਸ਼ਾਸਨ ਦਾ ਨਵਾਂ ਆਦੇਸ਼। ਆਈਸੋਲੇਸ਼ਨ 'ਚ ਰੱਖੇ ਗਏ ਲੋਕਾਂ ਦੀ ਆਈਸੋਲੇਸ਼ਨ ਮਿਆਦ ਦੇ ਖਤਮ ਹੋਣ ਤੋਂ ਬਾਅਦ ਅਗਲੇ 14 ਦਿਨਾਂ ਲਈ ਵੀ ਕੁਆਰੰਟੀਨ 'ਚ ਹੀ ਰੱਖਿਆ ਜਾਵੇਗਾ।
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਦਾ ਨਵਾਂ ਆਦੇਸ਼। ਆਈਸੋਲੇਸ਼ਨ 'ਚ ਰੱਖੇ ਗਏ ਲੋਕਾਂ ਦੀ ਆਈਸੋਲੇਸ਼ਨ ਮਿਆਦ ਦੇ ਖਤਮ ਹੋਣ ਤੋਂ ਬਾਅਦ ਅਗਲੇ 14 ਦਿਨਾਂ ਲਈ ਵੀ ਕੁਆਰੰਟੀਨ 'ਚ ਹੀ ਰੱਖਿਆ ਜਾਵੇਗਾ। ਇਹ ਉਹ ਲੋਕ ਨੇ ਜਿਹੜੇ ਵਿਦੇਸ਼ ਯਾਤਰਾ ਕਰਕੇ ਪਰਤੇ ਸਨ ਜਾਂ ਉਨ੍ਹਾਂ ਦੇ ਸੰਪਰਕ 'ਚ ਸਨ ਜੋ ਵਿਦੇਸ਼ ਤੋਂ ਵਾਪਸ ਆਏ ਸਨ। ਵਿਦੇਸ਼ਾਂ ਤੋਂ ਵਾਪਸ ਆਏ ਅਫਸਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ 14 ਦਿਨ ਹੋਰ ਅਲੱਗ-ਥਲੱਗ ਰਹਿਣਾ ਪਏਗਾ।