ਨਵੀਂ ਦਿੱਲੀ: ਰਾਫੇਲ ਲੜਾਕੂ ਜਹਾਜ਼ਾਂ ਦੀ ਪੰਜਵੀਂ ਖੇਪ ਫਰਾਂਸ ਤੋਂ ਭਾਰਤ ਪਹੁੰਚ ਚੁੱਕੀ ਹੈ। ਇਸ ਖੇਪ 'ਚ ਚਾਰ ਰਾਫੇਲ ਲੜਾਕੂ ਜਹਾਜ਼ ਹਨ। ਇਸ ਖੇਪ ਨੂੰ ਹਵਾਈ ਫੌਜ ਪ੍ਰਮੁੱਖ ਆਰਕੇਐਸ ਭਦੌਰੀਆ ਨੇ ਫ੍ਰਾਂਸ ਦੇ ਮੇਰੀਗਨਾਕ-ਬੋਰਦੂ ਏਅਰਬੇਸ ਤੋਂ ਭਾਰਤ ਲਈ ਬੁੱਧਵਾਰ ਹੀ ਰਵਾਨਾ ਕੀਤਾ ਸੀ। ਹਵਾਈ ਫੌਜ ਦੇ ਮੁਤਾਬਕ ਇਹ ਚਾਰੇ ਜਹਾਜ਼ 8000 ਕਿਲੋਮੀਟਰ ਦਾ ਸਫਰ ਤੈਅ ਕਰਕੇ ਭਾਰਤ ਪਹੁੰਚੇ ਹਨ। ਇਹ ਜਹਾਜ਼ ਗੁਜਰਾਤ ਦੇ ਜਮਨਾਨਗਰ ਏਅਰਬੇਸ ਪਹੁੰਚੇ ਹਨ।

After a direct ferry from #MerignacAirBase, France, the 5th batch of Rafales arrived in India on 21 Apr. The fighters flew a distance of almost 8,000Kms with air-to-air refuelling support by @Armee_de_lair and UAE AF. IAF thanks both the Air Forces for their co-operation. pic.twitter.com/jp81vODCp2
— Indian Air Force (@IAF_MCC) April 21, 2021

ਹਵਾਈ ਫੌਜ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਫਰਾਂਸ ਤੋਂ ਫਲਾਇੰਗ ਦੌਰਾਨ ਮਿਡ-ਏਅਰ ਫਰਾਂਸੀਸੀ ਤੇ ਯੂਏਈ ਦੇ ਫਿਊਲ ਟੈਂਕਰਸ ਨੇ ਰਾਫੇਲ ਦੀ ਰੀਫਿੂਊਲਿੰਗ ਵੀ ਕੀਤੀ। ਹਵਾਈ ਫੌਜ ਪ੍ਰਮੁੱਖ ਇਨ੍ਹੀਂ ਦਿਨੀਂ ਫਰਾਂਸ ਦੀ ਅਧਿਕਾਰਤ ਯਾਤਰਾ 'ਤੇ ਹਨ। ਫਰਾਂਸ 'ਚ ਏਅਰ ਚੀਫ ਮਾਰਸ਼ਲ ਨੇ ਫਰਾਂਸੀਸੀ ਹਵਾਈ ਫੌਜ ਮੁਖੀ ਨਾਲ ਮੁਲਾਕਾਤ ਕੀਤੀ ਤੇ ਉੱਥੋਂ ਟ੍ਰੇਨਿੰਗ ਲੈ ਰਹੇ ਭਾਰਤੀ ਪਾਇਲਟਸ ਤੇ ਇੰਜਨੀਅਰਿੰਗ ਕ੍ਰੂ ਨਾਲ ਮੁਲਾਕਾਤ ਕੀਤੀ।
ਹਾਸ਼ਿਮਾਰਾ 'ਚ ਹੋਵੇਗੀ ਤਾਇਨਾਤੀ
ਐਲਏਸੀ 'ਤੇ ਚੀਨ ਨਾਲ ਚੱਲ ਰਹੀ ਖਿੱਚੋਤਾਣ ਦਰਮਿਆਨ ਰਾਫੇਲ ਜੈਟਸ ਦੀ ਦੂਜੀ ਸਕੁਆਡ੍ਰਨ ਪੱਛਮੀ ਬੰਗਾਲ ਦੇ ਹਾਸ਼ਿਮਾਰਾ 'ਚ ਤਾਇਨਾਤ ਕੀਤੀ ਜਾਵੇਗੀ। ਚੀਨ-ਭੂਟਾਨ ਟ੍ਰਾਈ ਜੰਕਸ਼ਨ ਦੇ ਬੇਹੱਦ ਕਰੀਬ ਹਾਸ਼ਿਮਾਰਾ ਮੇਨ ਆਪਰੇਟਿੰਗ ਬੇਸ ਅਪ੍ਰੈਲ ਚ ਬਣ ਕੇ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਜਾਣਕਾਰੀ ਹੈ ਕਿ ਅਗਲੇ ਮਹੀਨੇ ਤਕ ਭਾਰਤ ਨੂੰ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੀ ਅਗਲੀ ਖੇਪ ਮਿਲਣ ਜਾ ਰਹੀ ਹੈ। ਇਸ ਖੇਪ 'ਚ ਕਰੀਬ ਅੱਧਾ ਦਰਜਨ ਰਾਫੇਲ ਫਾਇਟਰ ਜੈਟ ਹਨ। ਇਙ ਸਾਰੇ ਹਾਸ਼ਿਮਾਰਾ ਬੇਸ 'ਤੇ ਤਾਇਨਾਤ ਕੀਤੇ ਜਾਣਗੇ। ਦੱਸ ਦੇਈਏ ਕਿ ਭਾਰਤ ਨੂੰ ਹੁਣ ਤਕ ਫਰਾਂਸ ਤੋਂ 11 ਰਾਫੇਲ ਲੜਾਕੂ ਜਹਾਜ਼ ਮਿਲ ਚੁੱਕੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :