ਨਵੀਂ ਦਿੱਲੀ: ਐਲਪੀਜੀ ਦੀ ਕੀਮਤ ਵਧਾਉਣ ਲਈ ਕਾਂਗਰਸ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ 'ਤੇ #LPGPriceHike ਨਾਲ ਲਿਖਿਆ, "ਅੰਨਦਾਤਾ ਦੇ ਨਾਲ ਅੰਨਪੂਰਨਾ 'ਤੇ ਵੀ ਵਾਰ, ਹੋਰ ਕਿੰਨਾ ਕੁ ਬੇਸਹਾਰਾ ਕਰੋਗੇ ਦੇਸ਼!"

ਇਸ ਦੇ ਨਾਲ ਹੀ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ”ਕਿਸ ਦੇ ਚੰਗੇ ਦਿਨ ਮੋਦੀ ਜੀ? ਗੈਰ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 15 ਦਿਨਾਂ ਵਿਚ 100 ਰੁਪਏ ਵਧੀ ਹੈ। ਸਬਸਿਡੀ ਵਾਲਾ ਸਿਲੰਡਰ 16 ਮਈ 2014 ਨੂੰ 412 ਰੁਪਏ ਸੀ ਅਤੇ ਅੱਜ ਇਹ 595.86 ਰੁਪਏ ਹੈ। ਇਹ ਵਧ ਕੇ ਲਗਪਗ 184 ਰੁਪਏ ਹੋ ਗਈ।"


ਉਨ੍ਹਾਂ ਨੇ ਅੱਗੇ ਕਿਹਾ, “ਇਸੇ ਤਰ੍ਹਾਂ 1 ਅਗਸਤ 2019 ਨੂੰ ਗੈਰ-ਸਬਸਿਡੀ ਵਾਲਾ ਸਿਲੰਡਰ 574.50 ਰੁਪਏ ਸੀ ਜੋ ਕਿ ਹੁਣ 694 ਰੁਪਏ ਦਾ ਹੈ। ਇਹ 120 ਰੁਪਏ ਹੋ ਗਈ ਹੈ।”

ਪਾਰਟੀ ਦੀ ਬੁਲਾਰੇ ਸੁਪ੍ਰੀਆ ਸ਼੍ਰੀਨੇਤ ਨੇ ਪੱਤਰਕਾਰਾਂ ਨੂੰ ਕਿਹਾ, “ਸਿਲੰਡਰ ਦੀ ਕੀਮਤ ਵਧਾਉਣ ਦਾ ਆਮ ਘਰਾਂ ਅਤੇ ਘਰਾਂ ਦੀਆਂ ਔਰਤਾਂ ਦੇ ਬਜਟ 'ਤੇ ਅਸਰ ਪੈਂਦਾ ਹੈ। ਇਸ ਸਰਕਾਰ ਵੱਲੋਂ ਵਾਰ ਵਾਰ ਕੀਤੇ ਵਾਧੇ ਕਾਰਨ ਘਰੇਲੂ ਔਰਤਾਂ ਅੱਜ ਚੁੱਲ੍ਹੇ ਵਾਲਣ ਲਈ ਮਜਬੂਰ ਹਨ।”

ਐਲਪੀਜੀ ਦੀ ਕੀਮਤ ਕਿੰਨੀ ਵਧੀ

ਬੁੱਧਵਾਰ ਨੂੰ ਬਗੈਰ ਸਬਸਿਡੀ ਐਲਪੀਜੀ ਸਿਲੰਡਰ ਦੀ ਕੀਮਤ ਵਿਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਵਧਦੀਆਂ ਕੀਮਤਾਂ ਤੋਂ ਬਾਅਦ ਇਸ ਮਹੀਨੇ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਇਹ ਦੂਜਾ ਵਾਧਾ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਉਤਪਾਦਾਂ ਦੀ ਮਾਰਕੀਟਿੰਗ ਕੰਪਨੀਆਂ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਬਸਿਡੀ ਤੋਂ ਬਿਨਾਂ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 644 ਰੁਪਏ ਤੋਂ ਵਧਾ ਕੇ 694 ਰੁਪਏ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਪੰਜ ਕਿੱਲੋ ਐਲਪੀਜੀ ਸਿਲੰਡਰ ਦੀ ਕੀਮਤ ਵਿਚ 18 ਰੁਪਏ ਅਤੇ 19 ਕਿਲੋ ਗੈਸ ਸਿਲੰਡਰ ਦੀ ਕੀਮਤ ਵਿਚ 36.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੇਸ਼ ਵਿਚ ਪਰਿਵਾਰਾਂ ਨੂੰ ਸਬਸਿਡੀ ਦੇ ਨਾਲ ਸਾਲ ਵਿਚ 12 ਐਲਪੀਜੀ ਸਿਲੰਡਰ ਮਿਲਦੇ ਹਨ। ਖਪਤਕਾਰਾਂ ਨੂੰ ਸਿਲੰਡਰ ਲੈਂਦੇ ਸਮੇਂ ਆਪਣੀ ਪੂਰੀ ਕੀਮਤ ਅਦਾ ਕਰਨੀ ਪੈਂਦੀ ਹੈ ਜਦੋਂਕਿ ਸਬਸਿਡੀ ਦੀ ਰਕਮ ਉਸਦੇ ਬੈਂਕ ਖਾਤੇ ਵਿਚ ਪਹੁੰਚ ਜਾਂਦੀ ਹੈ।

ਪ੍ਰਿਅੰਕਾ ਗਾਂਧੀ ਦੀ ਫੇਸਬੁੱਕ ਪੋਸਟ ਨੇ ਪਾਇਆ ਭੜਥੂ, ਆਖਰ ਪੀਆਈਬੀ ਨੇ ਜਾਂਚ ਕਰਕੇ ਦੱਸਿਆ ਸੱਚ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904