ਰਾਹੁਲ ਗਾਂਧੀ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਪੀ ਚਿਦੰਬਰਮ ਨੇ ਵੀ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਵਿਵਾਦਤ ਖੇਤਰ ਵਿੱਚ ਚੀਨ ਦੇ ਸੌ ਘਰ ਬਣਾਉਣ ਦੀ ਖ਼ਬਰ 'ਤੇ ਸਰਕਾਰ ਤੋਂ ਜਵਾਬ ਮੰਗਿਆ। ਚਿਦੰਬਰਮ ਨੇ ਕਿਹਾ ਕਿ ਜੇ ਭਾਜਪਾ ਸੰਸਦ ਮੈਂਬਰ ਦੇ ਦਾਅਵੇ ਸੱਚ ਹਨ ਤਾਂ ਕੀ ਸਰਕਾਰ ਚੀਨ ਨੂੰ ਕਲੀਨ ਚਿੱਟ ਦੇ ਕੇ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਵੇਗੀ? ਅਹਿਮ ਗੱਲ ਇਹ ਹੈ ਕਿ ਚੀਨ ਭਾਰਤ ਦੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਖੇਤਰ ਮੰਨਦਾ ਹੈ।
ਜਾਣੋ ਪੂਰਾ ਮਾਮਲਾ
ਦਾਅਵੇ ਮੁਤਾਬਕ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਐਲਏਸੀ ਦੇ ਸਾਢੇ ਚਾਰ ਕਿਲੋਮੀਟਰ ਦੇ ਅੰਦਰ ਇੱਕ ਸਾਲ ਅੰਦਰ ਸੌ ਘਰਾਂ ਦਾ ਇੱਕ ਪਿੰਡ ਬਸਾ ਲਿਆ ਹੈ। ਇੱਕ ਇੰਗਲਿਸ਼ ਚੈਨਲ ਨੇ ਇਸ ਦੀਆਂ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਇਸ ਵਿਚ ਇੱਕ ਫੋਟੋ ਅਗਸਤ 2019 ਦੀ ਹੈ ਤੇ ਦੂਜੀ ਫੋਟੋ ਨਵੰਬਰ 2020 ਦੀ ਹੈ।
ਪਹਿਲੀ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਥਾਂ ਪੂਰੀ ਤਰ੍ਹਾਂ ਖਾਲੀ ਹੈ, ਜਦੋਂ ਕਿ ਨਵੰਬਰ 2020 ਵਿਚ ਉਸ ਥਾਂ 'ਤੇ ਕੁਝ ਢਾਂਚੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਚੀਨ ਦਾ ਸੈਟਲਡ ਪਿੰਡ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਐਲਏਸੀ ਨਾਲ ਲੱਗਿਆ ਇਹ ਖੇਤਰ ਲੰਮੇ ਸਮੇਂ ਤੋਂ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਦਾ ਵਿਸ਼ਾ ਰਿਹਾ ਹੈ।
ਇਹ ਵੀ ਪੜ੍ਹੋ: Petrol Diesel Price: ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ ਫਿਰ ਲੱਗੀ ਅੱਗ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904