Rahul Gandhi in Parliament: ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸੋਮਵਾਰ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਸਦਨ ਵਿੱਚ ਮਹਾਭਾਰਤ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਲੋਕਾਂ ਨੂੰ ਚੱਕਰਵਿਊ ਵਿੱਚ ਫਸਾਇਆ ਹੈ।
ਕਾਂਗਰਸ ਸਾਂਸਦ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਅਭਿਮਨਿਊ ਨਾਲ ਜੋ ਕੀਤਾ ਗਿਆ ਸੀ, ਉਹੀ ਅੱਜ ਦੇਸ਼ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ, "21ਵੀਂ ਸਦੀ ਵਿੱਚ ਇੱਕ ਨਵਾਂ ਚੱਕਰਵਿਊ ਤਿਆਰ ਕੀਤਾ ਗਿਆ ਹੈ, ਉਹ ਵੀ ਕਮਲ ਦੇ ਨਿਸ਼ਾਨ ਵਿੱਚ ਅਤੇ ਉਸ ਨਿਸ਼ਾਨ ਨੂੰ ਪ੍ਰਧਾਨ ਮੰਤਰੀ ਆਪਣੀ ਛਾਤੀ 'ਤੇ ਰੱਖ ਕੇ ਚੱਲਦੇ ਹਨ।
ਅਭਿਮਨਿਊ ਦੇ ਨਾਲ ਜੋ ਹੋਇਆ, ਉਹੀ ਕਿਸਾਨਾਂ ਨਾਲ ਹੋਇਆ, ਮਾਵਾਂ ਨਾਲ ਹੋਇਆ ਅਤੇ ਭੈਣਾਂ ਨਾਲ ਹੋਇਆ। ਅੱਜ ਵੀ ਚੱਕਰਵਿਊ ਵਿੱਚ ਛੇ ਲੋਕ ਹਨ। ਛੇ ਲੋਕ ਕੇਂਦਰ ਨੂੰ ਕੰਟਰੋਲ ਕਰਦੇ ਹਨ। ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਅਜੀਤ ਡੋਵਾਲ, ਅੰਬਾਨੀ ਅਤੇ ਅਡਾਨੀ।
ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਿਹਾ- ਇਹ ਦੋ ਲੋਕ (ਅੰਬਾਨੀ-ਅਡਾਨੀ) ਭਾਰਤ ਦੇ ਬੁਨਿਆਦੀ ਢਾਂਚੇ ਅਤੇ ਕਾਰੋਬਾਰ ਨੂੰ ਕੰਟਰੋਲ ਕਰਦੇ ਹਨ। ਉਨ੍ਹਾਂ ਕੋਲ ਏਅਰਪੋਰਟ ਹਨ, ਟੈਲੀਕਾਮ ਹਨ, ਹੁਣ ਉਹ ਰੇਲਵੇ ਵਿੱਚ ਜਾ ਰਹੇ ਹਨ। ਭਾਰਤ ਦੀ ਦੌਲਤ 'ਤੇ ਉਨ੍ਹਾਂ ਦਾ ਏਕਾਧਿਕਾਰ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਉਨ੍ਹਾਂ ਬਾਰੇ ਨਹੀਂ ਬੋਲ ਸਕਦੇ ਤਾਂ ਇਹ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਬੋਲਣਾ ਹੈ।
ਰਾਹੁਲ ਨੇ ਲੋਕ ਸਭਾ ਵਿੱਚ ਕੁੱਲ 46 ਮਿੰਟ ਦਾ ਭਾਸ਼ਣ ਦਿੱਤਾ। ਇਸ 'ਚ 4 ਵਾਰ ਅਡਾਨੀ-ਅੰਬਾਨੀ ਦਾ ਨਾਂ ਲਿਆ ਗਿਆ ਅਤੇ ਦੋ ਵਾਰ ਮੂੰਹ 'ਤੇ ਉਂਗਲ ਰੱਖੀ ਗਈ। ਸਪੀਕਰ ਨੇ ਰਾਹੁਲ ਗਾਂਧੀ ਨੂੰ ਭਾਸ਼ਣ ਦੌਰਾਨ 4 ਵਾਰ ਰੋਕਿਆ। ਜਦੋਂ ਰਾਹੁਲ ਨੇ ਹਲਵਾ ਸਮਾਰੋਹ ਦਾ ਪੋਸਟਰ ਲਹਿਰਾਇਆ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ ਸਿਰ ਫੜ ਲਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।