ਨਵੀਂ ਦਿੱਲੀ: ਬੀਜੇਪੀ ਨੇ ਕਾਂਗਰਸ ਤੇ ਮਹਿਲਾਵਾਂ ਖਿਲਾਫ ਅੱਤਿਆਚਾਰ ਦੇ ਮਾਮਲਿਆਂ 'ਚ ਚੋਣਵਾਂ ਰੁਖ ਅਪਣਾਉਣ ਦੇ ਇਲਜ਼ਾਮ ਲਾਏ। ਕਾਂਗਰਸ ਦੇ ਸਾਬਕ ਪ੍ਰਧਾਨ ਰਾਹੁਲ ਗਾਂਧੀ ਨੇ ਪਲਟਵਾਰ ਕਰਦਿਆਂ ਬੀਜੇਪੀ ਨੂੰ ਤਿੱਖਾ ਜਵਾਬ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਬਲਾਤਕਾਰ ਦੇ ਮਾਮਲਿਆਂ 'ਚ ਨਿਆਂ ਦਾ ਰਾਹ ਨਹੀਂ ਰੋਕਿਆ। ਉਨ੍ਹਾਂ ਨੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ 'ਚ ਅਜਿਹਾ ਹੁੰਦਾ ਹੈ ਤਾਂ ਉਹ ਉੱਥੇ ਵੀ ਮੋਰਚਾ ਖੋਲ੍ਹਣਗੇ।


 ਜੇਕਰ ਉਹ ਅਜਿਹਾ ਕਰਦੇ ਹਨ ਤਾਂ ਮੈਂ ਉੱਥੇ ਵੀ ਨਿਆਂ ਲਈ ਲੜਨ ਜਾਊਂਗਾ।'





ਦਰਅਸਲ ਕਾਂਗਰਸ ਲੀਡਰ ਦੀ ਇਹ ਟਿੱਪਣੀ ਉਸ ਸਮੇਂ ਦੀ ਹੈ ਜਦੋਂ ਬੀਜੇਪੀ ਨੇ ਉਨ੍ਹਾਂ 'ਤੇ ਤੇ ਪ੍ਰਿਯੰਕਾ ਗਾਂਧੀ 'ਤੇ ਨਿਸ਼ਾਨਾ ਸਾਧਿਆ ਤੇ ਪੰਜਾਬ 'ਚ ਛੇ ਸਾਲਾ ਇਕ ਬੱਚੀ ਨਾਲ ਕਥਿਤ ਬਲਾਤਕਾਰ ਤੇ ਫਿਰ ਉਸ ਨੂੰ ਮਾਰ ਦੇਣ ਦੇ ਮਾਮਲੇ 'ਤੇ ਚੁੱਪ ਨੂੰ ਲੈ ਕੇ ਸਵਾਲ ਚੁੱਕੇ।


ਪੰਜਾਬ ਦੀ ਘਟਨਾ ਨੂੰ ਲੈਕੇ ਬੀਜੇਪੀ ਦੀ ਸੀਨੀਅਰ ਲੀਡਰ ਨਿਰਮਲਾ ਸੀਤਾਰਮਨ ਨੇ ਰਾਹੁਲ ਤੇ ਪ੍ਰਿਯੰਕਾ 'ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਪੀੜਤਾ ਬਿਹਾਰ ਦੇ ਇਕ ਪਰਵਾਸੀ ਪਰਿਵਾਰ ਦੀ ਹੈ। ਉਨ੍ਹਾਂ ਰਾਸ਼ਟਰੀ ਜਨਤ ਦਲ ਦੇ ਲੀਡਰ ਤੇਜੱਸਵੀ ਯਾਦਵ 'ਤੇ ਵੀ ਨਿਸ਼ਾਨਾ ਸਾਧਿਆ ਕਿ ਕੀ ਯਾਦਵ ਨੇ ਸੂਬੇ 'ਚ ਉਨ੍ਹਾਂ ਨਾਲ ਇਕੱਠਿਆਂ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਤੋਂ ਇਸ ਮੁੱਦੇ 'ਤੇ ਸਵਾਲ ਪੁੱਛਿਆ ਸੀ?


ਬੀਜੇਪੀ ਦੇ ਇਕ ਹੋਰ ਲੀਡਰ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਤੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਿਆਸ ਦੌਰੇ 'ਤੇ ਜਾਣ ਦਾ ਇਲਜ਼ਾਮ ਲਾਇਆ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਬੀਜੇਪੀ ਸ਼ਾਸਤ ਸੂਬੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਉਸ ਪੀੜਤ ਲੜਕੀ ਦੇ ਪਰਿਵਾਰ ਨੂੰ ਮਿਲਣ ਗਏ ਸਨ ਜਿਸ ਨਾਲ ਕਥਿਤ ਰੂਪ ਨਾਲ ਸਮੂਹਿਕ ਜ਼ਬਰ ਜਿਨਾਹ ਕੀਤਾ ਗਿਆ ਸੀ।


ਸੁਖਬੀਰ ਬਾਦਲ ਨੇ 4 ਸਵਾਲ ਦਾਗ ਕੇ ਦਿੱਤਾ 15 ਦਿਨ ਦਾ 'ਅਲਟੀਮੇਟਮ', ਕੈਪਟਨ ਨੇ 4 ਘੰਟਿਆਂ 'ਚ ਦਿੱਤਾ ਇਹ ਜਵਾਬ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ