ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਨੀਮ ਫ਼ੌਜੀ ਬਲ ਦੇ ਕਮਾਂਡੋਜ਼ ਨੇ ਇਜ਼ਰਾਇਲੀ ਐਕਸ-95, ਏਕੇ ਸੀਰੀਜ਼ ਤੇ ਐਮਪੀ-5 ਬੰਦੂਕਾਂ ਨਾਲ ਸੋਨੀਆ ਗਾਂਧੀ ਦੀ 10 ਜਨਪਥ ਰਿਹਾਇਸ਼ ’ਤੇ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਸਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਤੁਗਲਕ ਲੇਨ ਤੇ ਲੋਧੀ ਅਸਟੇਟ ’ਚ ਪ੍ਰਿਯੰਕਾ ਗਾਂਧੀ ਵਾਡਰਾ ਦੀ ਰਿਹਾਇਸ਼ ’ਤੇ ਤਾਇਨਾਤ ਹੋ ਗਏ ਹਨ।
ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਨੂੰ ਗਾਂਧੀ ਪਰਿਵਾਰ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਮੁਹੱਈਆ ਕਰਾਉਣ ਲਈ ਕਿਹਾ ਹੈ। ਸੀਆਰਪੀਐਫ ਦਾ ਦਸਤਾ ਤਿੰਨੋਂ ਆਗੂਆਂ ਦੀਆਂ ਰਿਹਾਇਸ਼ਾਂ ਤੋਂ ਇਲਾਵਾ ਜਿਹੜੀ ਥਾਂ ਦੇ ਉਹ ਦੌਰੇ ’ਤੇ ਜਾਣਗੇ, ਉੱਥੋਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸੰਭਾਲੇਗਾ।