ਮੁੰਬਈ: ਮਹਾਰਾਸ਼ਟਰ 'ਚ ਬੀਜੇਪੀ ਨੂੰ ਆਊਟ ਕਰਨ ਲਈ ਕਾਂਗਰਸ ਤੇ ਐਨਸੀਪੀ ਵਿਰੋਧੀ ਪਾਰਟੀ ਸ਼ਿਵ ਸੈਨਾ ਨਾਲ ਹੱਥ ਮਿਲਾ ਸਕਦੀਆਂ ਹਨ। ਇਸ ਬਾਰੇ ਅੱਜ ਦਿੱਲੀ ਵਿੱਚ ਕਾਂਗਰਸ ਤੇ ਐਨਸੀਪੀ ਦੇ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ। ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਆਖਰੀ ਫੈਸਲਾ ਨਹੀਂ ਹੋ ਸਕਿਆ। ਹੁਣ ਕਾਂਗਰਸ ਨੇ ਰਾਜ ਦੇ ਸੀਨੀਅਰ ਲੀਡਰਾਂ ਨੂੰ ਚਰਚਾ ਲਈ ਸ਼ਾਮ ਚਾਰ ਵਜੇ ਦਿੱਲੀ ਬੁਲਾਇਆ ਹੈ।
ਉਧਰ, ਕਾਂਗਰਸ ਦੀ ਭਾਈਵਾਲ ਐਨਸੀਪੀ ਨੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਸਰਕਾਰ ਬਣਾਉਣ ਦੇ ਪੱਕ ਵਿੱਚ ਹਨ ਪਰ ਕਾਂਗਰਸ ਤੋਂ ਬਗੈਰ ਕੋਈ ਫੈਸਲਾ ਨਹੀਂ ਲਿਆ ਜਾਏਗਾ। ਯਾਦ ਰਹੇ ਰਾਜਪਾਲ ਨੇ ਸ਼ਿਵ ਸੈਨਾ ਨੂੰ ਸ਼ਾਮ ਸੱਤ ਵਜੇ ਤੱਕ ਬਹੁਮਤ ਸਾਬਤ ਕਰਨ ਲਈ ਸਮਾਂ ਦਿੱਤੀ ਹੈ। ਸ਼ਿਵ ਸੈਨਾ ਤੇ ਬੀਜੇਪੀ ਦਾ ਗੱਠਜੋੜ ਟੁੱਟ ਗਿਆ ਹੈ। ਸ਼ਿਵ ਸੈਨਾ ਦੇ ਕੇਂਦਰ ਸਰਕਾਰ ਵਿੱਚ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਭਾਈਵਾਲ ਸ਼ਿਵ ਸੈਨਾ ਦੀਆਂ ਸ਼ਰਤਾਂ ਮਗਰੋਂ ਬੀਜੇਪੀ ਵੱਲੋਂ ਐਤਵਾਰ ਨੂੰ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਮਗਰੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਦੂਜੀ ਸਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਰਾਜਪਾਲ ਨੇ ਅੱਜ ਸ਼ਾਮ ਤੱਕ ਸਮਾਂ ਦਿੱਤਾ ਹੈ। ਰਾਜ ਭਵਨ ਦੇ ਅਧਿਕਾਰੀ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਸ਼ਾਮ ਸਾਢੇ ਸੱਤ ਵਜੇ ਤੱਕ ਆਪਣੇ ਸਟੈਂਡ ਬਾਰੇ ਰਾਜਪਾਲ ਨੂੰ ਜਾਣਕਾਰੀ ਦੇਣੀ ਪਵੇਗੀ।
ਇਸ ਮਗਰੋਂ ਊਧਵ ਠਾਕਰੇ ਦੀ ਅਗਵਾਈ ਹੇਠਲੀ ਪਾਰਟੀ ਸ਼ਿਵ ਸੈਨਾ ਵੱਲੋਂ ਐਨਸੀਪੀ ਤੇ ਕਾਂਗਰਸ ਨਾਲ ਮਿਲ ਕੇ ਸੂਬੇ ’ਚ ਨਵੀਂ ਸਰਕਾਰ ਬਣਾਏ ਜਾਣ ਲਈ ਸਰਗਰਮੀਆਂ ਵੱਧ ਗਈਆਂ ਹਨ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾ ਕੇ ਰਹਿਣਗੇ। ਉਨ੍ਹਾਂ ਸੰਕੇਤ ਦਿੱਤੇ ਕਿ ਉਹ ਵਿਰੋਧੀ ਧਿਰਾਂ ਦੀ ਹਮਾਇਤ ਨਾਲ ਸਰਕਾਰ ਬਣਾਉਣ ਦੇ ਯਤਨ ਕਰ ਰਹੇ ਹਨ।
ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਵਾਲੀਆਂ ਪਾਰਟੀਆਂ ਸ਼ਿਵ ਸੈਨਾ ਤੇ ਬੀਜੇਪੀ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪਿਛਲੇ 16 ਦਿਨਾਂ ਤੋਂ ਟਕਰਾਅ ਚੱਲ ਰਿਹਾ ਹੈ। ਸ਼ਿਵ ਸੈਨਾ (56) ਨੇ ਜੇਕਰ ਆਪਣੀ ਸਰਕਾਰ ਬਣਾਉਣੀ ਹੈ ਤਾਂ ਉਸ ਨੂੰ ਸ਼ਰਦ ਪਵਾਰ ਦੀ ਅਗਵਾਈ ਹੇਠਲੀ ਐਨਸੀਪੀ (54) ਤੇ ਕਾਂਗਰਸ (44) ਤੋਂ ਹਮਾਇਤ ਲੈਣੀ ਪਵੇਗੀ। ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ 145 ਵਿਧਾਇਕਾਂ ਦੀ ਲੋੜ ਹੈ ਜਦਕਿ ਭਾਜਪਾ ਨੇ 105 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਉਧਰ, ਬੀਜੇਪੀ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਸ਼ਿਵ ਸੈਨਾ ’ਤੇ ਲੋਕਾਂ ਦੇ ਫ਼ਤਵੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਂਜ ਉਨ੍ਹਾਂ ਸ਼ਿਵ ਸੈਨਾ ਨੂੰ ਕਾਂਗਰਸ ਤੇ ਐਨਸੀਪੀ ਦੀ ਹਮਾਇਤ ਨਾਲ ਸਰਕਾਰ ਬਣਾਉਣ ਲਈ ‘ਸ਼ੁੱਭ ਇੱਛਾਵਾਂ’ ਦਿੱਤੀਆਂ।
ਮਹਾਰਾਸ਼ਟਰ 'ਚ ਪਲਟੇਗੀ ਬਾਜ਼ੀ? ਬੀਜੇਪੀ ਨੂੰ ਡੱਕਣ ਲਈ ਸ਼ਿਵ ਸੈਨਾ ਹੋਏਗੀ ਕਾਂਗਰਸ ਤੇ ਐਨਸੀਪੀ ਦੀ ਮੋਢਿਆ 'ਤੇ ਸਵਾਰ
ਏਬੀਪੀ ਸਾਂਝਾ
Updated at:
11 Nov 2019 01:50 PM (IST)
ਮਹਾਰਾਸ਼ਟਰ 'ਚ ਬੀਜੇਪੀ ਨੂੰ ਆਊਟ ਕਰਨ ਲਈ ਕਾਂਗਰਸ ਤੇ ਐਨਸੀਪੀ ਵਿਰੋਧੀ ਪਾਰਟੀ ਸ਼ਿਵ ਸੈਨਾ ਨਾਲ ਹੱਥ ਮਿਲਾ ਸਕਦੀਆਂ ਹਨ। ਇਸ ਬਾਰੇ ਅੱਜ ਦਿੱਲੀ ਵਿੱਚ ਕਾਂਗਰਸ ਤੇ ਐਨਸੀਪੀ ਦੇ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ। ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਆਖਰੀ ਫੈਸਲਾ ਨਹੀਂ ਹੋ ਸਕਿਆ। ਹੁਣ ਕਾਂਗਰਸ ਨੇ ਰਾਜ ਦੇ ਸੀਨੀਅਰ ਲੀਡਰਾਂ ਨੂੰ ਚਰਚਾ ਲਈ ਸ਼ਾਮ ਚਾਰ ਵਜੇ ਦਿੱਲੀ ਬੁਲਾਇਆ ਹੈ।
- - - - - - - - - Advertisement - - - - - - - - -