ਕੋਲਕਾਤਾ: ਪੱਛਮੀ ਬੰਗਾਲ ਦੇ ਤੱਟੀ ਜ਼ਿਲ੍ਹਿਆਂ ’ਚ ਤੇਜ਼ ਮੀਂਹ ਤੇ ਹਨੇਰੀ ਨਾਲ ਪਹੁੰਚੇ ਸਮੁੰਦਰੀ ਤੂਫਾਨ ‘ਬੁਲਬੁਲ’ ਕਾਰਨ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸੂਤਰਾਂ ਮੁਤਾਬਕ ਸੂਬੇ ਵਿੱਚ 4.06 ਲੱਖ ਪਰਿਵਾਰ ਪ੍ਰਭਾਵਤ ਹੋਏ ਹਨ। ਅਧਿਕਾਰੀਆਂ ਮੁਤਾਬਕ ਸਮੁੰਦਰੀ ਤੂਫ਼ਾਨ ਕਾਰਨ ਸ਼ਹਿਰ ਤੇ ਇਸ ਨਾਲ ਲੱਗਦੇ ਉੱਤਰੀ ਤੇ ਦੱਖਣੀ 24 ਪਰਗਨਾ ਤੇ ਪੂਰਬੀ ਮਿਦਨਾਪੁਰ ’ਚ ਸੈਂਕੜੇ ਦਰੱਖਤ ਜੜ੍ਹੋਂ ਉੱਖੜ ਗਏ ਤੇ ਸ਼ਹਿਰ ਅੰਦਰ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਤੂਫਾਨ ਕਾਰਨ 2.73 ਲੱਖ ਪਰਿਵਾਰ ਪ੍ਰਭਾਵਤ ਹੋਏ ਹਨ ਤੇ 1.78 ਲੱਖ ਲੋਕਾਂ ਨੂੰ ਰਾਹਤ ਕੈਂਪਾਂ ’ਚ ਭੇਜਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਲੋਕ ਆਪਣੇ ਘਰਾਂ ਅੰਦਰ ਹੀ ਬੈਠਣ ਲਈ ਮਜਬੂਰ ਹਨ। ਮੀਂਹ ਹਨੇਰੀ ਕਾਰਨ ਡਿੱਗੇ ਦਰੱਖਤਾਂ ਕਾਰਨ ਮੁੱਖ ਮਾਰਗ ਤੇ ਲਿੰਕ ਸੜਕਾਂ ਬੰਦ ਹੋ ਗਈਆਂ ਹਨ ਜਿਨ੍ਹਾਂ ਨੂੰ ਖੋਲ੍ਹਣ ਲਈ ਐਨਡੀਆਰਐਫ, ਪੁਲਿਸ, ਫਾਇਰ ਬ੍ਰਿਗੇਡ ਤੇ ਕੋਲਕਾਤਾ ਨਗਰ ਨਿਗਮ ਦੇ ਮੁਲਾਜ਼ਮ ਲੱਗੇ ਹੋਏ ਹਨ।
ਸੂਬਾਈ ਆਫਤ ਪ੍ਰਬੰਧਨ ਮੰਤਰੀ ਜਾਵੇਦ ਖਾਨ ਨੇ ਕਿਹਾ ਕਿ ਸੜਕਾਂ ’ਤੇ ਡਿੱਗੇ ਰੁੱਖਾਂ ਨੂੰ ਹਟਾਉਣ ਲਈ ਸਾਰੀਆਂ ਹੰਗਾਮੀ ਸੇਵਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਗਲੇ ਹਫ਼ਤੇ ਉੱਤਰੀ ਬੰਗਾਲ ਦੀ ਆਪਣੀ ਯਾਤਰਾ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਅੱਜ ਨਾਮਖਾਨਾ ਤੇ ਬਕਖਾਲੀ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਰਹੇ ਹਨ।
‘ਬੁਲਬੁਲ’ ਦਾ 4.06 ਲੱਖ ਪਰਿਵਾਰਾਂ 'ਤੇ ਕਹਿਰ, ਰੁੱਖ ਪੁੱਟ ਸੁੱਟੇ, ਦਰਜਨ ਤੋਂ ਵੱਧ ਮੌਤਾਂ
ਏਬੀਪੀ ਸਾਂਝਾ
Updated at:
11 Nov 2019 11:51 AM (IST)
ਪੱਛਮੀ ਬੰਗਾਲ ਦੇ ਤੱਟੀ ਜ਼ਿਲ੍ਹਿਆਂ ’ਚ ਤੇਜ਼ ਮੀਂਹ ਤੇ ਹਨੇਰੀ ਨਾਲ ਪਹੁੰਚੇ ਸਮੁੰਦਰੀ ਤੂਫਾਨ ‘ਬੁਲਬੁਲ’ ਕਾਰਨ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸੂਤਰਾਂ ਮੁਤਾਬਕ ਸੂਬੇ ਵਿੱਚ 4.06 ਲੱਖ ਪਰਿਵਾਰ ਪ੍ਰਭਾਵਤ ਹੋਏ ਹਨ। ਅਧਿਕਾਰੀਆਂ ਮੁਤਾਬਕ ਸਮੁੰਦਰੀ ਤੂਫ਼ਾਨ ਕਾਰਨ ਸ਼ਹਿਰ ਤੇ ਇਸ ਨਾਲ ਲੱਗਦੇ ਉੱਤਰੀ ਤੇ ਦੱਖਣੀ 24 ਪਰਗਨਾ ਤੇ ਪੂਰਬੀ ਮਿਦਨਾਪੁਰ ’ਚ ਸੈਂਕੜੇ ਦਰੱਖਤ ਜੜ੍ਹੋਂ ਉੱਖੜ ਗਏ ਤੇ ਸ਼ਹਿਰ ਅੰਦਰ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਤੂਫਾਨ ਕਾਰਨ 2.73 ਲੱਖ ਪਰਿਵਾਰ ਪ੍ਰਭਾਵਤ ਹੋਏ ਹਨ ਤੇ 1.78 ਲੱਖ ਲੋਕਾਂ ਨੂੰ ਰਾਹਤ ਕੈਂਪਾਂ ’ਚ ਭੇਜਿਆ ਗਿਆ ਹੈ।
- - - - - - - - - Advertisement - - - - - - - - -