ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਗਲਿਸ਼ ਡਿਕਸ਼ਨਰੀ ‘ਚ ਨਵਾਂ ਸ਼ਬਦ ‘Modilie’ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਪਹਿਲਾਂ ਇੱਕ ਸਕਰੀਨ ਸ਼ੌਟ ਤੇ ਬਾਅਦ ‘ਚ Modilie.in ਡੋਮੇਨ ਸ਼ੇਅਰ ਕੀਤਾ। ਇਸ ‘ਚ Modilie ਦਾ ਮਤਲਬ ‘ਲਗਾਤਾਰ ਝੂਠ ਨਾਲ ਛੇੜਛਾੜ’ ਤੇ ‘ਆਦਤਨ ਝੂਠ ਬੋਲਣਾ’ ਦੱਸਿਆ ਗਿਆ ਹੈ। ਇਸ ਨੂੰ ਰਾਹੁਲ ਗਾਂਧੀ ਦਾ ਮੋਦੀ ‘ਤੇ ਤਨਜ਼ ਮੰਨਿਆ ਜਾ ਰਿਹਾ ਹੈ।


ਰਾਹੁਲ ਨੇ ਆਪਣੇ ਟਵੀਟ ‘ਚ ਸਕਰੀਨ ਸ਼ੌਟ ਲਿਆ ਹੈ। ਉਸ ‘ਚ ਖੱਬੇ ਪਾਸੇ ਕਾਂਗਰਸ ਦਾ ਇਸ਼ਤਿਹਾਰ ਵੀ ਨਜ਼ਰ ਆ ਰਿਹਾ ਹੈ।


ਰਾਹੁਲ ਨੇ ਹੋਰ ਸਕਰੀਨ ਸ਼ੋਰਟ ਸ਼ੇਅਰ ਕੀਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਆਕਸਫੋਰਡ ਡਿਕਸ਼ਨਰੀ ਦੇ ਲਾਈਵ ਸੈਕਸ਼ਨ ‘ਚ ਸਰਚ ਕੀਤਾ ਗਿਆ ਹੈ। ਇਸ ਨੂੰ ਸਰਚ ਕਰਨ ‘ਤੇ ਡਿਕਸ਼ਨਰੀ ਦੱਸਦੀ ਹੈ ਕਿ ਅਜਿਹਾ ਕੋਈ ਅੱਖਰ ਹੈ ਹੀ ਨਹੀਂ। ਗੂਗਲ ਸਰਚ ਇੰਜਨ ‘ਚ ਵੀ ਲੱਭਣ ‘ਤੇ ਸ਼ਬਦ ਨਹੀਂ ਮਿਲਦਾ, ਸਗੋਂ ਇਸ ਤੋਂ ਸਬੰਧਤ ਰਾਹੁਲ ਦੀਆਂ ਖ਼ਬਰਾਂ ਹੀ ਨਜ਼ਰ ਆਉਂਦੀਆਂ ਹਨ।