ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਹਾਰ ਮਗਰੋਂ ਰਾਹੁਲ ਗਾਂਧੀ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਜ਼ਿੱਦ 'ਤੇ ਕਾਇਮ ਹਨ। ਹੁਣ ਇਸ 'ਤੇ ਸਸਪੈਂਸ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ ਲੋਕ ਸਭਾ ਸਾਂਸਦਾਂ ਦੀ ਬੈਠਕ ਵਿੱਚ ਰਾਹੁਲ ਗਾਂਧੀ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਨਹੀਂ ਰਹਿਣਗੇ। ਹਾਲਾਂਕਿ ਅਹੁਦਾ ਨਾ ਛੱਡਣ ਲਈ ਰਾਹੁਲ ਗਾਂਧੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਬੁੱਧਵਾਰ ਨੂੰ ਹੋਈ ਇਸ ਬੈਠਕ ਵਿੱਚ ਲੋਕ ਸਭਾ ਦੇ ਸਾਰੇ ਸਾਂਸਦਾਂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿਣ। ਪਾਰਟੀ ਲਈ ਇਹੀ ਬਿਹਤਰ ਰਹੇਗਾ। ਸਾਂਸਦਾਂ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਇਲਾਵਾ ਪ੍ਰਧਾਨਗੀ ਲਈ ਕੋਈ ਹੋਰ ਵਿਕਲਪ ਨਹੀਂ।
ਉੱਧਰ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਨਾ ਛੱਡਣ ਲਈ ਗੁਜ਼ਾਰਿਸ਼ਾਂ ਦਾ ਸਿਲਸਿਲਾ ਵੀ ਜਾਰੀ ਹੈ। ਇਸੇ ਕੜੀ ਵਿੱਚ ਕਾਂਗਰਸ ਦੇ ਦੇਸ਼ ਭਰ ਤੋਂ ਆਏ ਵਰਕਰ ਰਾਹੁਲ ਗਾਂਧੀ ਦੇ ਘਰ ਇਕੱਠੇ ਹੋਣਗੇ ਤੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਬੇਨਤੀ ਕਰਨਗੇ।
ਇਸ ਤੋਂ ਪਹਿਲਾਂ ਦਿੱਲੀ ਕਾਂਗਰਸ ਵੀ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਇਸੇ ਮੰਗ ਬਾਰੇ ਰਾਹੁਲ ਦੀ ਸਰਕਾਰੀ ਰਿਹਾਇਸ਼ 'ਤੇ ਪ੍ਰਦਰਸ਼ਨ ਕਰ ਚੁੱਕੀ ਹੈ। ਸੂਤਰਾਂ ਮੁਤਾਬਕ ਰਾਹੁਲ ਨੂੰ ਮਨਾਉਣ ਲਈ ਜਲਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਜਾ ਸਕਦੀ ਹੈ।
ਰਾਹੁਲ ਗਾਂਧੀ ਨਹੀਂ ਰਹਿਣਗੇ ਪ੍ਰਧਾਨ, ਸੰਸਦ ਮੈਂਬਰਾਂ ਨੂੰ ਦੋ ਟੁੱਕ ਜਵਾਬ
ਏਬੀਪੀ ਸਾਂਝਾ
Updated at:
26 Jun 2019 01:47 PM (IST)
ਕਾਂਗਰਸ ਦੇ ਲੋਕ ਸਭਾ ਸਾਂਸਦਾਂ ਦੀ ਬੈਠਕ ਵਿੱਚ ਰਾਹੁਲ ਗਾਂਧੀ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਨਹੀਂ ਰਹਿਣਗੇ। ਹਾਲਾਂਕਿ ਅਹੁਦਾ ਨਾ ਛੱਡਣ ਲਈ ਰਾਹੁਲ ਗਾਂਧੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
- - - - - - - - - Advertisement - - - - - - - - -