ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਟੀਕਾਕਰਨ ਨੂੰ ਲੈਕੇ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵਿਾਨਸ਼ਕਾਰੀ ਵੈਕਸੀਨ ਰਣਨੀਤੀ ਤੀਜੀ ਲਹਿਰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਉਚਿਤ ਵੈਕਸੀਨ ਰਣਨੀਤੀ ਦੀ ਲੋੜ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, 'ਭਾਰਤ ਸਰਕਾਰ ਦੀ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਇਕ ਵਿਨਾਸ਼ਕਾਰੀ ਤੀਜੀ ਲਹਿਰ ਯਕੀਨੀ ਬਣਾਵੇਗੀ। ਇਸ ਨੂੰ ਦੁਹਰਾਇਆ ਨਹੀਂ ਜਾ ਸਕਦਾ। ਭਾਰਤ ਨੂੰ ਇਕ ਉੱਚਤ ਵੈਕਸੀਨ ਰਣਨੀਤੀ ਦੀ ਲੋੜ ਹੈ।'
ਰਾਹੁਲ ਗਾਂਧੀ ਕੋਰੋਨਾ ਤੇ ਇਸ ਨਾਲ ਜੁੜੀਆਂ ਤਿਆਰੀਆਂ ਨੂੰ ਲੈਕੇ ਲਗਾਤਾਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ। ਸ਼ੁੱਕਰਵਾਰ ਵੀ ਉਨ੍ਹਾਂ ਟੀਕਾਕਰਨ ਨੀਤੀ ਨੂੰ ਲੈਕੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਸ ਨਾਲ ਸਮੱਸਿਆ ਵਧ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੇਂਦਰ ਨੂੰ ਟੀਕਿਆਂ ਦੀ ਖਰੀਦ ਕਰਕੇ ਉਸਦੀ ਵੰਡ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਛੱਡਣੀ ਚਾਹੀਦੀ ਹੈ। ਸ਼ੁੱਕਰਵਾਰ ਰਾਹੁਲ ਨੇ ਟਵੀਟ ਕਰਕੇ ਕਿਹਾ, 'ਕੇਂਦਰ ਸਰਕਾਰ ਦੀ ਵੈਕਸੀਨ ਨੀਤੀ ਦੀ ਸਮੱਸਿਆ ਨੂੰ ਹੋਰ ਵਿਗਾੜ ਰਹੀ ਹੈ। ਜੋ ਭਾਰਤ ਝੱਲ ਨਹੀਂ ਸਕਦਾ। ਵੈਕਸੀਨ ਦੀ ਖਰੀਦ ਕੇਂਦਰ ਨੂੰ ਕਰਨੀ ਚਾਹੀਦੀ ਹੈ ਤੇ ਵੰਡ ਦੀ ਜ਼ਿੰਮੇਵਾਰੀ ਸੂਬਿਆਂ ਨੂੰ ਦਿੱਤੀ ਜਾਣੀ ਚਾਹੀਦੀ।'
ਦੇਸ਼ ਭਰ 'ਚ ਔਸਤ ਪਹਿਲੀ ਡੋਜ਼ 82 ਫੀਸਦ ਫਰੰਟਲਾਈਨ ਵਰਕਰਾਂ ਨੂੰ ਦਿੱਤੀ
ਸ਼ਨੀਵਾਰ ਨੀਤੀ ਆਯੋਗ ਦੇ ਮੈਂਬਰ ਡਾ.ਵੀਕੇ ਪੌਲ ਨੇ ਦੱਸਿਆ ਕਿ ਦੇਸ਼ ਭਰ 'ਚ ਔਸਤ ਪਹਿਲੀ ਡੋਜ਼ 82 ਫੀਸਦ ਫਰੰਟਲਾਈਨ ਵਰਕਰਾਂ ਨੂੰ ਦਿੱਤੀ ਗਈ ਹੈ। ਗੁਜਰਾਤ 'ਚ 93 ਫੀਸਦ, ਰਾਜਸਥਾਨ 'ਚ 91 ਫੀਸਦ ਤੇ ਮੱਧ ਪ੍ਰਦੇਸ਼ 'ਚ 90 ਫੀਸਦ ਫਰੰਟਲਾਈਨ ਵਰਕਰਾਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ। ਦਿੱਲੀ 'ਚ ਇਹ 80 ਫੀਸਦ ਹੈ।
ਦੇਸ਼ ਭਰ 'ਚ ਔਸਤ 89 ਫੀਸਦ ਸਿਹਤ ਕਰਮੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਹੈ। ਰਾਜਸਥਾਨ 'ਚ 95 ਫੀਸਦ, ਮੱਧ ਪ੍ਰਦੇਸ਼ 'ਚ 96 ਫੀਸਦ ਤੇ ਛੱਤੀਸਗੜ੍ਹ 'ਚ 99 ਫੀਸਦ ਸਿਹਤ ਕਰਮੀਆਂ ਨੂੰ ਵੈਕਸੀਨ ਦਿੱਤੀ ਗਈ। ਦਿੱਲੀ 'ਚ ਇਹ 78 ਫੀਸਦ ਹੈ।