Rahul Gandhi Twitter Account: ਕਾਂਗਰਸ ਨੇ ਕਿਹਾ ਰਾਹੁਲ ਗਾਂਧੀ ਦਾ ਟਵਿਟਰ ਅਕਾਊਂਟ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ। ਇਸ ਨੂੰ ਫਿਰ ਤੋਂ ਰੀਸਟੋਰ ਕਰਨ ਲਈ ਕੋਸ਼ਿਸ਼ ਕੀਤੀ ਗਈ। ਪਾਰਟੀ ਨੇ ਟਵੀਟ ਕਰਦਿਆਂ ਕਿਹਾ ਕਿ ਉਦੋਂ ਤਕ ਉਹ ਆਪਣੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਸ ਰਾਹੀਂ ਲੋਕਾਂ ਨਾਲ ਜੁੜੇ ਰਹਿਣਗੇ, ਸਾਡੇ ਲੋਕਾਂ ਦੀ ਆਵਾਜ਼ ਚੁੱਕਦੇ ਰਹਿਣਗੇ, ਉਨ੍ਹਾਂ ਲਈ ਲੜਦੇ ਰਹਿਣਗੇ।
ਕਾਂਗਰਸ ਨੇ ਟਵੀਟ 'ਤੇ ਕਹੀ ਇਹ ਗੱਲ
ਕਾਂਗਰਸ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, 'ਰਾਹੁਲ ਗਾਂਧੀ ਦਾ ਅਕਾਊਂਟ ਅਸਥਾਈ ਤੌਰ 'ਤੇ ਸਸਪੈਂਡ ਹੋਇਆ ਹੈ ਤੇ ਇਸ ਦੀ ਬਾਹਲੀ ਲਈ ਜ਼ਰੂਰੀ ਪ੍ਰਕਿਰਿਆ ਚੱਲ ਰਹੀ ਹੈ।' ਪਾਰਟੀ ਨੇ ਕਿਹਾ, 'ਅਕਾਊਂਟ ਬਹਾਲ ਹੋਣ ਤਕ ਉਹ ਸੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮਸ ਰਾਹੀਂ ਲੋਕਾਂ ਨਾਲ ਜੁੜੇ ਰਹਿਣਗੇ, ਸਾਡੇ ਲੋਕਾਂ ਦੀ ਆਵਾਜ਼ ਚੁੱਕਦੇ ਰਹਿਣਗੇ, ਉਨ੍ਹਾਂ ਲਈ ਲੜਦੇ ਰਹਿਣਗੇ। ਜਯ ਹਿੰਦ'
ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ 'ਚ ਕਥਿਤ ਰੇਪ ਤੇ ਹੱਤਿਆ ਦੇ ਮਾਮਲੇ 'ਚ 9 ਸਾਲਾ ਪੀੜਤਾ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਮਗਰੋਂ ਤਸਵੀਰ ਟਵਿਟਰ 'ਤੇ ਸਾਂਝੀ ਕਰਨ ਲਈ ਇਹ ਕਾਰਵਾਈ ਕੀਤੀ ਗਈ ਹੈ। ਟਵਿਟਰ ਨੇ ਸ਼ੁੱਕਰਵਾਰ ਰਾਤ ਰਾਹੁਲ ਗਾਂਧੀ ਦੀ ਇਸ ਪੋਸਟ ਨੂੰ ਹਟਾ ਦਿੱਤਾ ਸੀ। ਪਿਛਲੇ ਦਿਨੀਂ ਜਦੋਂ ਰਾਹੁਲ ਗਾਂਧੀ ਨੇ ਇਹ ਤਸਵੀਰ ਸਾਂਝੀ ਕੀਤੀ ਸੀ ਤਾਂ ਉਸ ਤੋਂ ਬਾਅਦ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨੇ ਟਵਿਟਰ ਤੇ ਦਿੱਲੀ ਪੁਲਿਸ ਨੂੰ ਚਿੱਠੀ ਭੇਜ ਕੇ ਇਸ ਮਾਮਲੇ 'ਚ ਕਾਰਵਾਈ ਕਰਨ ਲਈ ਕਿਹਾ ਸੀ।