Congress Goveronment - ਰਾਹੁਲ ਗਾਂਧੀ ਅੱਜ (30 ਅਗਸਤ) ਮੈਸੂਰ ਵਿੱਚ ਕਰਨਾਟਕ ਸਰਕਾਰ ਦੀ ਗ੍ਰਹਿ ਲਕਸ਼ਮੀ ਯੋਜਨਾ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾ ਹਿੱਸਾ ਲੈ ਸਕਦੇ ਹਨ। ਇਹ ਪ੍ਰੋਗਰਾਮ ਮਹਾਰਾਜਾ ਕਾਲਜ ਗਰਾਊਂਡ ਵਿੱਚ ਹੋਵੇਗਾ, ਜਿਸ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋ ਸਕਦੇ ਹਨ।
ਦੱਸ ਦਈਏ ਕਰਨਾਟਕ ਵਿੱਚ ਇਸ ਸਾਲ ਮਈ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਉਦੋਂ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਹਰ ਘਰ ਵਿੱਚ ਇੱਕ ਘਰੇਲੂ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਵਾਂਗੇ। ਅੱਜ ਜਿਵੇਂ ਹੀ ਰਾਹੁਲ ਗਾਂਧੀ ਇਸ ਯੋਜਨਾ ਦਾ ਉਦਘਾਟਨ ਕਰਨਗੇ, ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ 1,09,54,000 ਔਰਤਾਂ ਦੇ ਖਾਤੇ ਵਿੱਚ 2000 ਰੁਪਏ ਤੁਰੰਤ ਪਹੁੰਚ ਜਾਣਗੇ। ਯੋਜਨਾ ਦਾ ਲਾਭ ਉਨ੍ਹਾਂ ਔਰਤਾਂ ਨੂੰ ਮਿਲੇਗਾ ਜਿਨ੍ਹਾਂ ਦੇ ਨਾਂ 'ਤੇ ਰਾਸ਼ਨ ਕਾਰਡ ਹੈ। ਆਮਦਨ ਕਰ ਅਦਾ ਕਰਨ ਵਾਲੀ ਔਰਤ ਜਾਂ ਉਸਦਾ ਪਤੀ ਇਸ ਸਕੀਮ ਲਈ ਯੋਗ ਨਹੀਂ ਹੋਵੇਗਾ।
ਪਹਿਲਾਂ ਇਹ ਪ੍ਰੋਗਰਾਮ ਬੇਲਾਗਾਵੀ 'ਚ 20 ਅਗਸਤ ਨੂੰ ਹੋਣਾ ਸੀ ਪਰ ਇਸ ਨੂੰ ਟਾਲ ਕੇ 27 ਅਗਸਤ ਕਰ ਦਿੱਤਾ ਗਿਆ। ਬਾਅਦ 'ਚ ਜਦੋਂ ਰਾਹੁਲ ਗਾਂਧੀ ਦਾ ਮੈਸੂਰ ਦੌਰਾ ਤੈਅ ਹੋਇਆ ਤਾਂ ਪ੍ਰੋਗਰਾਮ ਦੀ ਤਰੀਕ 30 ਅਗਸਤ ਅਤੇ ਮੈਸੂਰ ਨੂੰ ਸਥਾਨ ਦੇ ਤੌਰ 'ਤੇ ਤੈਅ ਕੀਤਾ ਗਿਆ।
ਇਸਤੋਂ ਇਲਾਵਾ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 224 ਵਿੱਚੋਂ 135 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਭਾਜਪਾ 66, ਜੇਡੀਐਸ 19 ਅਤੇ ਹੋਰ 4 ਸੀਟਾਂ 'ਤੇ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ। ਕਰਨਾਟਕ ਵਿਧਾਨ ਸਭਾ ਚੋਣਾਂ 'ਚ 185 ਮਹਿਲਾ ਉਮੀਦਵਾਰ ਮੈਦਾਨ 'ਚ ਸਨ, ਜਿਨ੍ਹਾਂ 'ਚੋਂ ਸਿਰਫ 8 ਹੀ ਜਿੱਤੀਆਂ। ਭਾਜਪਾ ਦੇ 12 ਉਮੀਦਵਾਰ ਸਨ, 2 ਜਿੱਤੇ। ਕਾਂਗਰਸ ਦੇ 11 ਉਮੀਦਵਾਰ ਸਨ, 3 ਜਿੱਤੇ। ਜੇਡੀਐਸ ਦੇ 13 ਉਮੀਦਵਾਰ ਸਨ, 2 ਜਿੱਤੇ। 149 ਆਜ਼ਾਦ ਉਮੀਦਵਾਰ ਸਨ, ਸਿਰਫ਼ 1 ਜਿੱਤਿਆ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Join Our Official Telegram Channel : -
https://t.me/abpsanjhaofficial