ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 71ਵਾਂ ਜਨਮ ਦਿਨ ਮਨਾ ਰਹੇ ਹਨ। ਦੇਸ਼ ਦੇ ਸਾਰੇ ਨੇਤਾ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਸਿਆਸੀ ਵਿਰੋਧੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।


ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ, "ਜਨਮ ਦਿਨ ਮੁਬਾਰਕ ਹੋਵੇ ਮੋਦੀ ਜੀ।






ਤੁਹਾਨੂੰ ਦੱਸ ਦੇਈਏ, ਪੀਐਮ (PM) ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ, ਬੀਜੇਪੀ ਨੇ 20 ਦਿਨਾਂ ਦੀ ਦੇਸ਼ ਵਿਆਪੀ ਮੁਹਿੰਮ ਦੀ ਯੋਜਨਾ ਉਲੀਕੀ ਹੈ, ਜੋ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ 7 ਅਕਤੂਬਰ ਨੂੰ ਸਮਾਪਤ ਹੋਵੇਗੀ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਪੀਐਮ ਮੋਦੀ ਦੇ ਜਨਮ ਦਿਨ ਨੂੰ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ' ਵਜੋਂ ਮਨਾ ਰਹੀ ਹੈ।


ਭਾਜਪਾ ਦੀ ਇਸ 20 ਦਿਨਾਂ ਦੀ ਮੁਹਿੰਮ ਪਿੱਛੇ ਦਾ ਅਸਲ ਕਾਰਣ ਇਹ ਹੈ ਕਿ ਅੱਜ ਤੋਂ 20 ਦਿਨ ਬਾਅਦ ਭਾਵ 20 ਸਾਲ ਪਹਿਲਾਂ 7 ਅਕਤੂਬਰ ਨੂੰ ਪੀਐਮ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਦੇ ਮੱਦੇਨਜ਼ਰ ਭਾਜਪਾ ਨੇ ਇਸ ਮੁਹਿੰਮ ਨੂੰ 7 ਅਕਤੂਬਰ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਇਸ ਦੇ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਪਾਰਟੀ ਵਰਕਰਾਂ ਲਈ ਪ੍ਰੋਗਰਾਮ ਕਰੇਗੀ।


ਤੁਹਾਨੂੰ ਦੱਸ ਦੇਈਏ ਕਿ ਇਸ ਕਮੇਟੀ ਦੀ ਅਗਵਾਈ ਕੈਲਾਸ਼ ਵਿਜੇਵਰਗੀਆ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਤਹਿਤ ਖੂਨਦਾਨ ਕੈਂਪ, ਮੋਦੀ ਦੇ ਜੀਵਨ 'ਤੇ ਪ੍ਰਦਰਸ਼ਨੀ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਪੀਐਮ ਮੋਦੀ ਨੂੰ ਪਾਰਟੀ ਦੇ ਸਾਰੇ ਦਫਤਰਾਂ ਤੋਂ ਲੱਖਾਂ ਪੋਸਟ ਕਾਰਡ ਭੇਜੇ ਜਾਣਗੇ।


ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਵਿਕਾਸ ਤੇ ਸੁਸ਼ਾਸਨ ਦੇ ਨਵੇਂ ਅਧਿਆਇ ਲਿਖੇ ਹਨ: ਰਾਜਨਾਥ ਸਿੰਘ


ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ- ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਆਪਣੀ ਫ਼ੈਸਲਾ ਲੈਣ ਦੀ ਯੋਗਤਾ, ਕਲਪਨਾ ਅਤੇ ਦ੍ਰਿਸ਼ਟੀ ਲਈ ਜਾਣੇ ਜਾਂਦੇ, ਭਾਰਤ ਨੂੰ ‘ਆਤਮ ਨਿਰਭਰ ਭਾਰਤ’ ਬਣਾਉਣ ਦਾ ਮੋਦੀ ਜੀ ਦਾ ਸੰਕਲਪ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਤੀਕ ਹੈ।


ਆਪਣੇ ਹੁਣ ਤੱਕ ਦੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਸੁਸ਼ਾਸਨ ਦੇ ਕਈ ਨਵੇਂ ਅਧਿਆਇ ਲਿਖੇ ਹਨ। ਭਾਰਤ ਨੂੰ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸਵੈ-ਮਾਣ ਵਾਲੇ ਦੇਸ਼ ਦੇ ਰੂਪ ਵਿੱਚ ਵਿਕਸਤ ਕਰਨ ਦਾ ਉਨ੍ਹਾਂ ਦਾ ਸੁਪਨਾ ਸਾਕਾਰ ਹੋਵੇ, ਇਹ ਉਨ੍ਹਾਂ ਦੇ ਜਨਮ ਦਿਨ ਮੌਕੇ ਕਾਮਨਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ।