ਉੱਤਰੀ ਰੇਲਵੇ ਦੀਆਂ ਕੁੱਲ 40 ਰੇਲ ਗੱਡੀਆਂ ਦੇ ਜਾਣ ਜਾਂ ਆਉਣ ਦਾ ਸਮਾਂ ਬਦਲਿਆ ਹੈ, ਜਿਨ੍ਹਾਂ ਚੋਂ 27 ਦਿੱਲੀ ਦੇ ਵੱਖ-ਵੱਖ ਸਟੇਸ਼ਨਾਂ ਤੋਂ ਚਲਦੇ ਹਨ। ਇਨ੍ਹਾਂ ਰੇਲ ਗੱਡੀਆਂ ਚੋਂ ਕਈਆਂ ਦਾ ਰਵਾਨਗੀ ਦਾ ਸਮਾਂ ਬਦਲਿਆ ਹੈ, ਜਦੋਂ ਕਿ ਕਈਆਂ ਆਪਣੀਆਂ ਮੰਜ਼ਲਾਂ 'ਤੇ ਪਹਿਲਾਂ ਪਹੁੰਚ ਜਾਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਰੇਲਵੇ ਦਾ ਸਮਾਂ 139 ਨੰਬਰ 'ਤੇ ਕਾਲ ਕਰਕੇ ਜਾਂ ਰੇਲਵੇ ਦੀ ਵੈਬਸਾਈਟ 'ਤੇ ਦੇਖਣਾ ਚਾਹੀਦਾ ਹੈ।
ਦੱਸ ਦਈਏ ਕਿ ਰਾਂਚੀ ਰਾਜਧਾਨੀ ਐਕਸਪ੍ਰੈਸ ਪਹਿਲਾਂ ਸ਼ਾਮ 4.10 ਵਜੇ ਜਾਂਦੀ ਸੀ। ਹੁਣ ਇਹ 40 ਮਿੰਟ ਪਹਿਲਾਂ ਨਵੀਂ ਦਿੱਲੀ ਤੋਂ ਚੱਲੇਗੀ। ਇਸੇ ਤਰ੍ਹਾਂ ਡਿਬਰਗੜ ਰਾਜਧਾਨੀ ਐਕਸਪ੍ਰੈਸ ਸ਼ਾਮ 4.20 ਦੀ ਬਜਾਏ ਸ਼ਾਮ 4.10 ਵਜੇ ਰਵਾਨਾ ਹੋਵੇਗੀ। ਗੋਮਤੀ ਐਕਸਪ੍ਰੈਸ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਹੁਣ ਲਖਨਊ ਪਹੁੰਚਣ ਵਿੱਚ 20 ਮਿੰਟ ਘੱਟ ਲੈਣਗੇ। ਨਵੀਂ ਦਿੱਲੀ ਤੋਂ ਇਸ ਦੇ ਜਾਣ ਦਾ ਸਮਾਂ ਬਦਲਿਆ ਗਿਆ ਹੈ। ਇਹ ਹੁਣ ਦੁਪਹਿਰ 12.25 ਵਜੇ ਚੱਲੇਗੀ।
ਸੁਹੇਲਦੇਵ ਐਕਸਪ੍ਰੈਸ ਨੂੰ ਅਨੰਦ ਵਿਹਾਰ ਟਰਮੀਨਲ ਤੋਂ ਗਾਜ਼ੀਪੁਰ ਪਹੁੰਚਣ ਵਿਚ 15 ਮਿੰਟ ਘੱਟ ਲਵੇਗੀ। ਅਨੰਦ ਵਿਹਾਰ ਟਰਮੀਨਲ ਤੋਂ ਇਹ ਸ਼ਾਮ 6.50 ਦੀ ਬਜਾਏ ਸ਼ਾਮ 6.35 ਵਜੇ ਰਵਾਨਾ ਹੋਵੇਗੀ। ਕੈਫੀਅਤ ਐਕਸਪ੍ਰੈਸ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ 40 ਮਿੰਟ ਦੀ ਬਚਤ ਕਰਨਗੇ। ਪੁਰਾਣੀ ਦਿੱਲੀ ਦਾ ਰਵਾਨਗੀ ਸਮਾਂ ਸ਼ਾਮ 7.10 ਵਜੇ ਤੋਂ 20.25 ਵਜੇ ਹੋ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904