ਨਵੀਂ ਦਿੱਲੀ: ਜੇ ਤੁਸੀਂ ਸਾਲ ਦੇ ਆਖਰੀ ਮਹੀਨੇ ਵਿੱਚ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਵਿੱਚ ਜਾਣ ਦਾ ਪਲੈਨ ਬਣਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਨੂੰ ਵੇਖਦੇ ਹੋਏ ਅੱਗੇ ਦੀ ਯੋਜਨਾ ਬਣਾਓ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਕੁਝ ਦਿਨਾਂ ਦਾ ਜ਼ਿਕਰ ਕਰਦਿਆਂ ਸਾਲ ਦੇ ਆਖਰੀ ਮਹੀਨੇ ਦੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।

ਹਾਲਾਂਕਿ, ਇਹ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਕਿ ਬੈਂਕ ਦੀਆਂ ਛੁੱਟੀਆਂ ਸੂਬੇ ਤੋਂ ਵੱਖਰੀਆਂ ਹੁੰਦੀਆਂ ਹਨ। ਬੈਂਕਿੰਗ ਦੀਆਂ ਇਹ ਛੁੱਟੀਆਂ ਵਿਸ਼ੇਸ਼ ਸੂਬੇ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ 'ਤੇ ਵੀ ਨਿਰਭਰ ਕਰਦੀਆਂ ਹਨ। ਇਸ ਸਾਲ, ਹੈਦਰਾਬਾਦ ਵਿੱਚ ਨਗਰ ਨਿਗਮ ਦੀ ਚੋਣ ਹੋਣ ਕਾਰਨ 1 ਦਸੰਬਰ ਨੂੰ ਹੈਦਰਾਬਾਦ ਵਿੱਚ ਬੈਂਕ ਦੀ ਛੁੱਟੀ ਹੋਣ ਜਾ ਰਹੀ ਹੈ। ਦੂਜੇ ਪਾਸੇ, ਦੂਜੇ ਸੂਬਿਆਂ 'ਚ 3 ਦਸੰਬਰ ਨੂੰ ਕਨਕਦਾਸ ਜਯੰਤੀ ਅਤੇ ਫੇਸਟ ਆਫ ਸੇਂਟ ਫ੍ਰਾਂਸਿਸ ਜ਼ੇਵੀਅਰ ਦੇ ਨਾਲ ਬੈਂਕ ਦੀਆਂ ਛੁੱਟੀਆਂ ਸ਼ੁਰੂ ਹੋਣਗੀਆਂ।


ਦਸੰਬਰ ਵਿੱਚ ਹੋਣ ਵਾਲਿਆਂ ਛੁੱਟੀਆਂ:

ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ ਲਈ ਆਮ ਚੋਣਾਂ: 1 ਦਸੰਬਰ

ਕਨਕਦਾਸ ਜਯੰਤੀ / ਸੇਂਟ ਫ੍ਰਾਂਸਿਸ ਜ਼ੇਵੀਅਰ ਦਾ ਤਿਉਹਾਰ: 3 ਦਸੰਬਰ

ਪਾ-ਤੋਗਨ ਨੇਂਗਮੀਨੇਜਾ ਸੰਗਮਾ: 12 ਦਸੰਬਰ

ਲੋਸੋਂਗ / ਨਮੋਸੋਂਗ: 17 ਦਸੰਬਰ

ਯੂ ਸੋਸੋ ਥਾਮ / ਲੋਸੋਂਗ / ਨਮੋਸੋਂਗ ਦੀ ਬਰਸੀ: 18 ਦਸੰਬਰ

ਗੋਆ ਲਿਬਰੇਸ਼ਨ ਦਿਵਸ: 19 ਦਸੰਬਰ

ਕ੍ਰਿਸਮਸ ਦਾ ਤਿਉਹਾਰ: 24 ਦਸੰਬਰ

ਕ੍ਰਿਸਮਿਸ: 25 ਦਸੰਬਰ

ਕ੍ਰਿਸਮਸ ਦਾ ਤਿਉਹਾਰ: 26 ਦਸੰਬਰ

ਯੂ ਕਿਆਂਗ ਨੰਗਬਾਹ: 30 ਦਸੰਬਰ

ਸਾਲ ਦਾ ਆਖਰੀ ਦਿਨ: 31 ਦਸੰਬਰ