Kumbh Mela 2025: ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮ ਮੰਨੇ ਜਾਣ ਵਾਲੇ ਕੁੰਭ ਮੇਲੇ ਲਈ ਰੇਲਵੇ ਦੀਆਂ ਤਿਆਰੀਆਂ ਸਾਹਮਣੇ ਆ ਗਈਆਂ ਹਨ। ਇਹ ਵਿਸ਼ਾਲ ਧਾਰਮਿਕ ਸਮਾਗਮ 12 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਹੋਣ ਜਾ ਰਿਹਾ ਹੈ, ਜਿਸ ਵਿੱਚ ਅੰਦਾਜ਼ਨ 30 ਕਰੋੜ ਤੋਂ 50 ਕਰੋੜ ਸ਼ਰਧਾਲੂ ਇਕੱਠੇ ਹੋਣਗੇ। ਭਾਰਤੀ ਰੇਲਵੇ ਇਸ ਦੀ ਤਿਆਰੀ ਕਰ ਰਿਹਾ ਹੈ। 


ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਰੇਲਵੇ ਕੁੰਭ ਮੇਲਾ 2025 ਲਈ ਸ਼ਰਧਾਲੂਆਂ ਲਈ ਰਿਕਾਰਡ ਗਿਣਤੀ ਵਿੱਚ ਰੇਲ ਗੱਡੀਆਂ, ਉੱਨਤ ਟ੍ਰੈਕ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਤਿਆਰ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੇ ਲਈ ਰੇਲਵੇ ਕੁੱਲ 992 ਸਪੈਸ਼ਲ ਟਰੇਨਾਂ ਚਲਾਏਗਾ ਤੇ ਕੁੱਲ ਰੇਲ ਗੱਡੀਆਂ ਅਤੇ ਯਾਤਰੀਆਂ ਦੀਆਂ ਸਹੂਲਤਾਂ ਲਈ 933 ਕਰੋੜ ਰੁਪਏ ਖਰਚ ਕੀਤੇ ਜਾਣਗੇ।






ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸਬੰਧੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਰੇਲਵੇ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਐਕਸ 'ਤੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਹਿਮ ਜਾਣਕਾਰੀ ਸਾਂਝੀ ਕੀਤੀ। 495 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਯਾਤਰੀਆਂ ਦੀ ਸਹੂਲਤ ਲਈ ਕਈ ਵੱਖ-ਵੱਖ ਸਹੂਲਤਾਂ ਲਾਗੂ ਕੀਤੀਆਂ ਜਾਣਗੀਆਂ। ਯਾਤਰੀਆਂ ਦੀ ਸਹੂਲਤ ਲਈ, ਟਿਕਟਿੰਗ ਸਮਰੱਥਾ ਨੂੰ ਕਈ ਗੁਣਾ ਵਧਾ ਦਿੱਤਾ ਗਿਆ ਹੈ ਤੇ ਬਹੁਤ ਸਾਰੀਆਂ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਵੇਂ-


1. ਯਾਤਰੀ ਆਸਰਾ


2. ਬਿਜਲੀ, ਸੁਰੱਖਿਆ, ਸੀ.ਸੀ.ਟੀ.ਵੀ


3. ਪਾਣੀ ਦੀ ਸਪਲਾਈ ਅਤੇ ਟਾਇਲਟ ਸਹੂਲਤਾਂ


4. ਐਗਜ਼ੀਕਿਊਟਿਵ ਲੌਂਜ ਅਤੇ ਹਸਪਤਾਲ ਐਕਸਟੈਂਸ਼ਨ


5. ਸਰਕੂਲੇਟਿੰਗ ਖੇਤਰ ਵਿੱਚ ਸੁਧਾਰ


6. ਡਿਊਟੀ 'ਤੇ ਤਾਇਨਾਤ ਸਟਾਫ ਲਈ ਰਿਹਾਇਸ਼ ਦਾ ਪ੍ਰਬੰਧ


7. ਰੇਲਵੇ ਅਹਾਤੇ ਵਿੱਚ ਸੀਮਾ ਦਾ ਨਿਰਮਾਣ



 ਮਹੱਤਵਪੂਰਨ ਤਾਰੀਖਾਂ


ਪੌਸ਼ ਪੂਰਨਿਮਾ: 13 ਜਨਵਰੀ 2025
ਮਕਰ ਸੰਕ੍ਰਾਂਤੀ: 14 ਜਨਵਰੀ 2025
ਮੌਨੀ ਅਮਾਵਸਿਆ: 29 ਜਨਵਰੀ 2025 (5-6 ਕਰੋੜ ਸ਼ਰਧਾਲੂ) ਨੂੰ ਆਉਣ ਦਾ ਅਨੁਮਾਨ ਹੈ।
ਬਸੰਤ ਪੰਚਮੀ: 3 ਫਰਵਰੀ 2025
ਮਾਘੀ ਪੂਰਨਿਮਾ: 12 ਫਰਵਰੀ 2025
ਮਹਾਸ਼ਿਵਰਾਤਰੀ: 26 ਫਰਵਰੀ 2025



3700 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਯਾਗਰਾਜ ਡਿਵੀਜ਼ਨ ਅਤੇ ਆਸਪਾਸ ਦੇ ਸਥਾਨਾਂ ਦੇ ਰੇਲਵੇ ਟਰੈਕਾਂ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ। ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੁੰਭ ਮੇਲੇ ਅਤੇ ਮੇਲੇ ਦੇ ਪੀਕ ਸੀਜ਼ਨ ਦੌਰਾਨ ਰੇਲਗੱਡੀਆਂ ਦੀ ਸਹੂਲਤ ਸੁਚਾਰੂ ਢੰਗ ਨਾਲ ਚੱਲ ਸਕੇ।
440 ਕਰੋੜ ਰੁਪਏ ਦੀ ਲਾਗਤ ਨਾਲ ਰੋਡ ਓਵਰਬ੍ਰਿਜ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। 495 ਕਰੋੜ ਰੁਪਏ ਰਾਹੀਂ ਕਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਜਿਵੇਂ ਕਿ ਸੜਕਾਂ ਦੀ ਮੁਰੰਮਤ, ਸੀਸੀਟੀਵੀ ਕੈਮਰੇ ਲਾਏ ਜਾਣਗੇ। ਇਸ ਦੇ ਜ਼ਰੀਏ ਪ੍ਰਯਾਗਰਾਜ ਆਉਣ ਵਾਲੇ ਯਾਤਰੀਆਂ ਨੂੰ ਰਿਹਾਇਸ਼ ਯੂਨਿਟ, ਵੇਟਿੰਗ ਰੂਮ ਅਤੇ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।