ਨਵੀਂ ਦਿੱਲੀ: ਰੇਲਵੇ ਨੇ ਜ਼ਿਆਦਾ ਸਾਮਾਨ ਲੈ ਕੇ ਜਾਣ ’ਤੇ ਜ਼ੁਰਮਾਨਾ ਵਸੂਲਣ ਦੀ ਯੋਜਨਾ ਟਾਲ਼ਦਿਆਂ ਕਿਹਾ ਕਿ ਇਸ ਦਾ ਮਕਸਦ ਯਾਤਰੀਆਂ ਨੂੰ ਜਾਗਰੂਕ ਕਰਨਾ ਸੀ। ਤੈਅ ਮਾਤਰਾ ਤੋਂ ਵਾਧੂ ਸਾਮਾਨ ਲੈ ਕੇ ਜਾਣ ’ਤੇ ਤਿੰਨ ਦਹਾਕੇ ਪੁਰਾਣਾ ਨਿਯਮ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਨਿਰਧਾਰਿਤ ਮਾਪਦੰਡ ਮੁਤਾਬਕ ਬਿਨਾਂ ਜ਼ੁਰਮਾਨਾ ਦਿੱਤੇ ਸਲੀਪਰ ਕਲਾਸ ਵਿੱਚ 40 ਕਿੱਲੋ ਤੇ ਸੈਕੇਂਡ ਕਲਾਸ ਵਿੱਚ 35 ਕਿੱਲੋ ਤਕ ਸਾਮਾਨ ਲੈ ਜਾ ਸਕਦੇ ਹਨ।   ਇਸ ਦੇ ਇਲਾਵਾ ਪਾਰਸਲ ਆਫਿਸ ਵਿੱਚ ਬਿਨਾਂ ਜ਼ੁਰਮਾਨੇ 80 ਕਿੱਲੋ ਤੇ 70 ਕਿੱਲੋ ਸਾਮਾਨ ਲਿਜਾਇਆ ਜਾ ਸਕਦਾ ਹੈ। ਵਾਧੂ ਸਾਮਾਨ ਸਾਲ ਗੱਡੀ ਵਿੱਚ ਰੱਖਿਆ ਜਾਂਦਾ ਹੈ। ਰੇਲਵੇ ਨੂੰ ਗੱਡੀ ਵਿੱਚ ਵਾਧੂ ਸਾਮਾਨ ਲੈ ਕੇ ਜਾਣ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ। ਇਸ ਦੇ ਮੱਦੇਨਜ਼ਰ ਭਾਰਤੀ ਰੇਲ ਨੇ ਆਪਣੇ ਤਿੰਨ ਦਹਾਕੇ ਪੁਰਾਣੇ ਸਾਮਾਨ ਨਿਯਮ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਜਾਸ ਦੇ ਤਹਿਤ ਯਾਤਰੀਆਂ ਨੂੰ ਹੱਦ ਤੋਂ ਵੱਦ ਸਾਮਾਨ ਲੈ ਕੇ ਜਾਣ ’ਤੇ ਜ਼ੁਰਮਾਨੇ ਵਜੋਂ ਤੈਅ ਕਿਰਾਏ ਤੋਂ ਛੇ ਗੁਣਾ ਜ਼ਿਆਦਾ ਰਕਮ ਦੇਣ ਦਾ ਪ੍ਰਸਤਾਵ ਸੀ।