ਨਵੀਂ ਦਿੱਲੀ: ਰੇਲਵੇ ਨੇ 10ਵੀਂ ਪਾਸ ਲਈ ਵਕੈਂਸੀ ਕੱਢੀ ਹੈ। ਇੰਡੀਅਨ ਰੇਲਵੇ ਡੀਜ਼ਲ ਲੋਕੋਮੋਟਿਵ ਵਰਕਸ ਅਪ੍ਰੈਂਟਿਸ ਦੇ 374 ਅਹੁਦਿਆਂ ‘ਤੇ ਭਰਤੀ ਕਰੇਗਾ। ਇਨ੍ਹਾਂ ਅਹੁਦਿਆਂ ‘ਤੇ ਬਿਨੈ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਤਾਰੀਖ 21 ਨਵੰਬਰ, 2019 ਹੈ। ਇਨ੍ਹਾਂ ਅਹੁਦਿਆਂ ‘ਤੇ 10ਵੀਂ ਤੇ ਆਈਟੀਆਈ ਵਾਲੇ ਅਪਲਾਈ ਕਰ ਸਕਦੇ ਹਨ। 374 ਵਿੱਚੋਂ 300 ਅਹੁਦੇ ਆਈਟੀਆਈ ਤੇ 74 ਅਹੁਦੇ ਨੌਨ ਆਈਟੀਆਈ ਵਾਲਿਆਂ ਲਈ ਹਨ। ਜੇਕਰ ਤੁਸੀਂ ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੰਜ ਅਪਲਾਈ ਕਰ ਸਕਦੇ ਹੋ।
ਅਹੁਦੇ ਦਾ ਨਾਂ:- ਅਪ੍ਰੈਂਟਿਸ
ਅਹੁਦਿਆਂ ਦੀ ਗਿਣਤੀ 374
ਯੋਗਤਾ: ਇਨ੍ਹਾਂ ਅਹੁਦਿਆਂ ਲਈ 10ਵੀਂ ਪਾਸ ਤੇ ਆਈਟੀਆਈ ਵਾਲੇ ਬਿਨੈ ਕਰ ਸਕਦੇ ਹਨ।
ਉਮਰ ਦੀ ਸੀਮਾ: ਘੱਟੋ ਘੱਟ 15 ਅਤੇ ਜ਼ਿਆਦਾ ਤੋਂ ਜ਼ਿਆਦਾ 22 ਸਾਲ ਤੈਅ ਕੀਤੀ ਗਈ ਹੈ।
ਉਮੀਦਵਾਰਾਂ ਦੀ ਚੋਣ 10ਵੀਂ ‘ਚ ਹਾਸਲ ਕੀਤੇ ਅੰਕਾਂ ਦੇ ਆਧਾਰ ‘ਤੇ ਕੀਤਾ ਜਾਵੇਾਗ। ਦੱਸ ਦਈਏ ਕਿ ਬਿਨੈ ਦੀ ਫੀਸ 100 ਰੁਪਏ ਹੈ। ਇਸ ਤੋਂ ਇਲਾਵਾ ਇੱਛੁਕ ਉਮੀਦਵਾਰ ਆਫੀਸ਼ੀਅਲ ਸਾਈਟ ‘ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹਨ।
ਰੇਲਵੇ ਨੇ ਕੱਢੀਆਂ ਨੌਕਰੀਆਂ, ਇੰਝ ਕਰੋ ਅਪਲਾਈ
ਏਬੀਪੀ ਸਾਂਝਾ
Updated at:
05 Nov 2019 04:44 PM (IST)
ਰੇਲਵੇ ਨੇ 10ਵੀਂ ਪਾਸ ਲਈ ਵਕੈਂਸੀ ਕੱਢੀ ਹੈ। ਇੰਡੀਅਨ ਰੇਲਵੇ ਡੀਜ਼ਲ ਲੋਕੋਮੋਟਿਵ ਵਰਕਸ ਅਪ੍ਰੈਂਟਿਸ ਦੇ 374 ਅਹੁਦਿਆਂ ‘ਤੇ ਭਰਤੀ ਕਰੇਗਾ। ਇਨ੍ਹਾਂ ਅਹੁਦਿਆਂ ‘ਤੇ ਬਿਨੈ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਆਖਰੀ ਤਾਰੀਖ 21 ਨਵੰਬਰ, 2019 ਹੈ।
- - - - - - - - - Advertisement - - - - - - - - -