ਨਵੀਂ ਦਿੱਲੀ: ਸ਼ੁੱਕਰਵਾਰ ਰਾਤ ਭਾਰਤੀ ਰੇਲਵੇ ਦੀ ਵੈਬਸਾਈਟ IRCTC.IN ਦੋ ਘੰਟਿਆਂ ਲਈ ਬੰਦ ਰਹੇਗੀ। ਇਸ ਦੌਰਾਨ ਨਾ ਤਾਂ ਤੁਸੀਂ ਕੋਈ ਟਿਕਟ ਬੁੱਕ ਕਰ ਸਕੋਗੇ ਅਤੇ ਨਾ ਹੀ ਕੋਈ ਕਸਟਮਰ-ਕੇਅਰ ਨੂੰ ਕਾਲ ਕਰਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਪਾਓਗੇ। ਅਸਲ ‘ਚ ਰੇਲਵੇ ਰੇਗੁਲਰ ਮੇਂਟੇਨਸ ਦੀ ਪ੍ਰਕਿਰੀਆ ਦੇ ਚਲਦੇ ਆਪਣਾ ਸਿਸਟਮ ਅੱਜ ਰਾਤ ਕਰੀਬ ਦੋ ਘੰਟੇ ਲਈ ਬੰਦ ਕਰੇਗੀ।
ਇਸ ਦੌਰਾਨ ਰੇਲਵੇ ਦੀ ਸਾਈਟ ਵੀ ਬੰਦ ਰਹੇਗੀ ਅਤੇ 139 ਰੇਲਵੇ ਪੁੱਛਗਿਛ ਦੀ ਸੇਵਾ ਵੀ ਕੰਮ ਨਹੀਂ ਕਰੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਨੇ ਕਿਹਾ, ‘ਪੈਸੰਜਰ ਰਿਜ਼ਰਵੇਸ਼ਨ ਸਿਸਟਮ 9 ਨਵੰਬਰ 2018 ਨੂੰ 11:45 ਤੋਂ 10 ਨਵੰਬਰ 2018 1:40 ਤਕ ਬੰਦ ਰਹੇਗਾ। ਇਸਦੇ ਨਾਲ ਹੀ ਜਾਣਕਾਰੀ ਦਿੱਤੀ ਕਿ ਪੁੱਛਗਿਛ ਸੇਵਾ 139 ਵੀ ਇਸ ਸਮੇਂ ਬੰਦ ਰਹੇਗੀ।
ਆਈ.ਆਰ.ਸੀ.ਟੀ.ਸੀ ਦੀ ਨਵੀਂ ਵੈਬਸਾਈਟ ਇਸੇ ਸਾਲ ਲਾਈਵ ਹੋਈ ਸੀ। ਜਿਸ ‘ਚ ਵੇਟਿੰਗ ਟਿਕਟ ਦੇ ਕੰਫਰਮ ਹੋਣ ਦੀ ਸੰਭਾਵਨਾ ਦੇ ਨਾਲ ਹੋਰ ਵੀ ਕਈ ਫੀਚਰਸ ਜੋੜੇ ਗਏ ਹਨ।