ਚੰਡੀਗੜ੍ਹ: ਜਲਦ ਹੀ ਰੇਲਵੇ ਆਰਪੀਐਫ ਜਵਾਨ ਤੇ ਹੋਰ ਆਸਾਮੀਆਂ ਲਈ ਕਰੀਬ 23 ਹਜ਼ਾਰ ਭਰਤੀਆਂ ਕਰੇਗਾ। ਕੱਲ੍ਹ ਰੇਲ ਮੰਤਰੀ ਪੀਊਸ਼ ਗੋਇਲ ਨੇ ਪਟਨਾ ਵਿੱਚ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ 9500 ਤੋਂ 10 ਹਜ਼ਾਰ ਆਸਾਮੀਆਂ ਤਾਂ ਰੇਲਵੇ ਸੁਰੱਖਿਆ ਬਲ ਵਿੱਚ ਜਵਾਨਾਂ ਲਈ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਆਸਾਮੀਆਂ ਔਰਤਾਂ ਲਈ ਰਾਖਵੀਆਂ ਹਨ। ਇਨ੍ਹਾਂ ਆਸਾਮੀਆਂ ਦੀ ਭਰਤੀ ਲਈ ਰੇਲਵੇ ਬੋਰਡ ਕੰਪਿਊਟਰ ਬੇਸਡ ਟੈਸਟ ਲਏਗਾ। ਇਸ ਤੋਂ ਬਾਅਦ ਚੁਣੇ ਹੋਏ ਉਮੀਦਵਾਰਾਂ ਨੂੰ ਬਿਨ੍ਹਾਂ ਇੰਟਰਵਿਊ ਆਫਰ ਲੈਟਰ ਦੇ ਦਿੱਤੇ ਜਾਣਗੇ। ਕੁਝ ਮਹੀਨੇ ਪਹਿਲਾਂ ਰੇਲਵੇ ਨੇ 60 ਹਜ਼ਾਰ ਸਹਾਇਕ ਲੋਕੋ ਪਾਇਲਟ ਤੇ ਟੈਕਨੀਸ਼ੀਅਨ ਦੇ ਅਹੁਦੇ ਲਈ ਭਰਤੀ ਕੀਤੀ ਸੀ। ਇਸ ਲਈ ਵੱਖ-ਵੱਖ ਗੇੜਾਂ ਵਿੱਚ 9 ਅਗਸਤ ਤੋਂ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ।