ਜਿਵੇਂ-ਜਿਵੇਂ ਸਾਲ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ ਉਵੇਂ ਹੀ ਠੰਡ ਵੀ ਵੱਧਣ ਲੱਗ ਪਈ ਹੈ। ਗੁਲਾਬੀ ਠੰਢ ਦੇ ਦਰਮਿਆਨ ਇੱਕ ਵਾਰ ਫਿਰ ਦੇਸ਼ ਦਾ ਮੌਸਮ ਬਦਲਣ ਵਾਲਾ ਹੈ। ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਅੱਜ ਮੰਗਲਵਾਰ ਯਾਨੀਕਿ 4 ਨਵੰਬਰ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ ਰਾਜਧਾਨੀ ਵਿੱਚ ਕਈ ਥਾਵਾਂ 'ਤੇ ਹਲਕੀ ਵਰਖਾ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਵਿੱਚ ਸਵੇਰੇ ਤੇ ਸ਼ਾਮ ਨੂੰ ਕੋਹਰਾ ਰਹੇਗਾ, ਹਾਲਾਂਕਿ ਦਿਨ ਵਿੱਚ ਮੌਸਮ ਸਾਫ਼ ਰਹੇਗਾ। ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਤਰਾਖੰਡ ਵਿੱਚ ਹੁਣ ਠੰਢ ਵੱਧਣੀ ਸ਼ੁਰੂ ਹੋ ਗਈ ਹੈ।

Continues below advertisement

ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇੱਕ ਨਵਾਂ ਵੈਸਟਰਨ ਡਿਸਟਰਬੈਂਸ (Western Disturbance) 4 ਨਵੰਬਰ ਤੋਂ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰੇਗਾ। ਪੂਰਬ-ਮੱਧ ਬੰਗਾਲ ਦੀ ਖਾੜੀ ਅਤੇ ਮਿਆਂਮਾਰ ਤਟ 'ਤੇ ਬਣ ਰਹੇ ਘੱਟ ਦਬਾਅ ਵਾਲੇ ਖੇਤਰ ਕਾਰਨ ਅੱਜ ਅੰਡਮਾਨ ਤੇ ਨਿਕੋਬਾਰ ਟਾਪੂਆਂ 'ਚ ਭਾਰੀ ਵਰਖਾ ਦੀ ਸੰਭਾਵਨਾ ਹੈ।ਮੌਸਮ ਵਿਭਾਗ ਦੇ ਮੁਤਾਬਕ ਗੁਜਰਾਤ, ਮਰਾਠਵਾਡਾ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ 5 ਨਵੰਬਰ ਤੱਕ ਹਨ੍ਹੇਰੀ-ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸਦੇ ਨਾਲ ਹੀ ਅਰੂਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅੱਜ ਭਾਰੀ ਮੀਂਹ ਦੇ ਆਸਾਰ ਹਨ।

Continues below advertisement

ਦਿੱਲੀ-ਐਨਸੀਆਰ ਦਾ ਮੌਸਮ ਕਿਵੇਂ ਰਹੇਗਾ

ਦਿੱਲੀ-ਐਨਸੀਆਰ ਵਿੱਚ ਅੱਜ ਤੋਂ ਮੌਸਮ ਸੁਹਾਵਣਾ ਹੋ ਸਕਦਾ ਹੈ, ਕਿਉਂਕਿ ਵੈਸਟਰਨ ਡਿਸਟਰਬੈਂਸ (Western Disturbance) ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। 4–5 ਨਵੰਬਰ ਨੂੰ ਹਲਕੀ ਵਰਖਾ ਦੀ ਸੰਭਾਵਨਾ ਹੈ, ਜਦਕਿ 6 ਨਵੰਬਰ ਨੂੰ ਮੌਸਮ ਸਧਾਰਣ ਰਹੇਗਾ। 7–8 ਨਵੰਬਰ ਤੋਂ ਬਾਅਦ ਤਾਪਮਾਨ ਵਿੱਚ ਹਲਕੀ ਕਮੀ ਆ ਸਕਦੀ ਹੈ। ਫਿਲਹਾਲ 8 ਨਵੰਬਰ ਤੱਕ ਦਿੱਲੀ-ਐਨਸੀਆਰ ਦਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਨਜ਼ਰ ਆ ਰਿਹਾ।

ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਅੱਜ ਪੂਰਬੀ ਯੂਪੀ ਦੇ ਕਈ ਜ਼ਿਲ੍ਹਿਆਂ 'ਚ ਸਵੇਰੇ ਕੋਹਰਾ ਛਾਇਆ ਹੋਇਆ ਹੈ। ਰਾਤ ਦੇ ਸਮੇਂ ਵੀ ਹਲਕੀ ਧੁੰਦ ਜਾਂ ਕੋਹਰਾ ਦਿਖਾਈ ਦੇ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਘੱਟ ਤੋਂ ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਯੂਪੀ ਦੇ ਦੋਵੇਂ ਹੀ ਸੰਭਾਗਾਂ ਵਿੱਚ ਮੌਸਮ ਸੁੱਕਾ ਰਿਹਾ ਹੈ।

ਮੌਸਮ ਵਿਭਾਗ ਨੇ 5 ਨਵੰਬਰ ਨੂੰ ਯੂਪੀ ਦੇ ਸਾਰੇ 75 ਜ਼ਿਲ੍ਹਿਆਂ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਹੈ। 6 ਅਤੇ 7 ਨਵੰਬਰ ਨੂੰ ਵੀ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਪ੍ਰੋਫੈਸਰ ਮਨੋਜ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਅਗਲੇ 48 ਘੰਟਿਆਂ ਵਿੱਚ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਕਮੀ ਆ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ ਕਰੀਬ 31 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਕਰੀਬ 18 ਡਿਗਰੀ ਸੈਲਸੀਅਸ ਰਹੇਗਾ।

ਪਹਾੜਾਂ ਵਿੱਚ ਬਰਫਬਾਰੀ ਦੇ ਆਸਾਰਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਠੰਢ ਵੱਧਣ ਦੀ ਸੰਭਾਵਨਾ ਹੈ, ਜਿਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦਾ ਪਾਰਾ ਚੜ੍ਹ ਸਕਦਾ ਹੈ। ਉੱਚਾਈ ਵਾਲੇ ਇਲਾਕਿਆਂ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਬਰਫਬਾਰੀ ਹੋਣ ਦੇ ਆਸਾਰ ਹਨ। 4–5 ਨਵੰਬਰ ਨੂੰ ਉੱਤਰਕਾਸ਼ੀ, ਚਮੋਲੀ, ਬਾਗੇਸ਼ਵਰ, ਰੁਦ੍ਰਪ੍ਰਯਾਗ ਅਤੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਵਰਖਾ ਹੋ ਸਕਦੀ ਹੈ। ਪਹਾੜੀ ਖੇਤਰਾਂ ਵਿੱਚ 4000 ਮੀਟਰ ਤੋਂ ਵੱਧ ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਦੀ ਸੰਭਾਵਨਾ ਹੈ।