ਨਵੀਂ ਦਿੱਲੀ: ਉੱਤਰ ਭਾਰਤ 'ਚ ਠੰਢ ਦਾ ਆਗਾਜ਼ ਹੋ ਚੁੱਕਾ ਹੈ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਠੰਢ ਵਧੇਗੀ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਕੁਝ ਇਲਾਕਿਆਂ 'ਚ ਬਾਰਸ਼, ਗੜ੍ਹੇਮਾਰੀ ਤੇ ਬਰਫਬਾਰੀ ਦੇਖੀ ਜਾ ਸਕਦੀ ਹੈ। ਇਹ ਵੀ ਦੱਸਿਆ ਗਿਆ ਹੈ ਕੁਝ ਇਲਾਕਿਆਂ 'ਚ ਅਸਮਾਨੀ ਬਿਜਲੀ ਡਿੱਗ ਸਕਦੀ ਹੈ।
11 ਦਸੰਬਰ ਤੇ 12 ਦਸੰਬਰ ਨੂੰ ਜੰਮੂ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕੁਝ ਥਾਵਾਂ ਤੇ ਬਿਜਲੀ ਦੀਆਂ ਗਰਜਾਂ ਦੇ ਨਾਲ ਮੀਂਹ ਦੀ ਸੰਭਾਵਨਾ ਹੈ। 11 ਦਸੰਬਰ ਤੋਂ ਦਿੱਲੀ 'ਚ ਹਲਕੀ ਬਾਰਸ਼ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
ਭਾਰਤ ਦੇ ਮੌਸਮ ਵਿਭਾਗ ਅਨੁਸਾਰ, 11 ਤੇ 12 ਦਸੰਬਰ ਨੂੰ ਜੰਮੂ ਤੇ ਪੰਜਾਬ ਦੇ ਕਈ ਹਿੱਸਿਆਂ 'ਚ ਬਾਰਸ਼ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਕਈ ਥਾਂ ਗੜੇਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ 12 ਦਸੰਬਰ ਨੂੰ ਦਿੱਲੀ 'ਚ ਹਲਕੀ ਬਾਰਸ਼ ਹੋ ਸਕਦੀ ਹੈ ਤੇ ਨਾਲ ਹੀ ਗੜੇਮਾਰੀ ਹੋਣ ਦਾ ਵੀ ਅਨੁਮਾਨ ਹੈ। ਜੰਮੂ ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਦਸੰਬਰ ਮਹੀਨੇ ਭਾਰੀ ਬਾਰਸ਼ ਤੇ ਬਰਫਬਾਰੀ ਹੋਣ ਦੀ ਵੀ ਉਮੀਦ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ। 13-14 ਦਸੰਬਰ ਮਗਰੋਂ ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ।
Weather Report: ਪੰਜਾਬ ਤੇ ਦਿੱਲੀ 'ਚ ਮੀਂਹ, ਹਿਮਾਚਲ 'ਚ ਹੋਏਗੀ ਬਰਫਬਾਰੀ, ਜਾਣੋ ਮੌਸਮ ਦਾ ਹਾਲ
ਏਬੀਪੀ ਸਾਂਝਾ
Updated at:
09 Dec 2020 11:11 AM (IST)
ਉੱਤਰ ਭਾਰਤ 'ਚ ਠੰਢ ਦਾ ਆਗਾਜ਼ ਹੋ ਚੁੱਕਾ ਹੈ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਠੰਢ ਵਧੇਗੀ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਕੁਝ ਇਲਾਕਿਆਂ 'ਚ ਬਾਰਸ਼, ਗੜ੍ਹੇਮਾਰੀ ਤੇ ਬਰਫਬਾਰੀ ਦੇਖੀ ਜਾ ਸਕਦੀ ਹੈ।
- - - - - - - - - Advertisement - - - - - - - - -