ਚੰਡੀਗੜ੍ਹ: ਅੱਜ ਯਾਨੀ 7 ਫਰਵਰੀ ਨੂੰ ਇੱਕ ਵਾਰ ਫੇਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਨਾਲ ਪੰਜਾਬ-ਹਰਿਆਣਾ ‘ਚ ਕਈ ਥਾਈਂ ‘ਤੇ ਹਲਕੀ ਬਾਰਿਸ਼ ਅਤੇ ਕਈ ਥਾਂਵਾਂ ‘ਤੇ ਗੜ੍ਹੇਮਾਰੀ ਨਾਲ ਮੌਸਮ ‘ਚ ਕਾਫੀ ਬਦਲਾਅ ਆ ਗਿਆ ਹੈ। ਅੱਜ ਸਵੇਰ ਤੋਂ ਹੋਈ ਬਾਰਸ਼ ਨੇ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।




ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਤੇ ਰਾਜਪੁਰਾ ਸਮੇਤ ਹੋਰ ਥਾਵਾਂ ‘ਤੇ ਸਵੇਰੇ ਗੜ੍ਹੇਮਾਰੀ ਹੋਈ ਜਿਸ ਤੋਂ ਬਾਅਦ ਠੰਢ ‘ਚ ਹਲਕਾ  ਵਾਧਾ ਹੋਇਆ ਹੈ। ਚੰਡੀਗੜ੍ਹ ‘ਚ ਵੀ ਬਾਰਸ਼ ਨੇ ਤਾਪਮਾਨ ‘ਚ ਹਲਕੀ ਗਿਰਟਾਵ ਦਰਜ ਕੀਤੀ ਹੈ।

ਗੱਲ ਕਰੀਏ ਦਿੱਲੀ, ਐਨਸੀਆਰ ਦੀ ਤਾਂ ਬੁੱਧਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ‘ਚ ਸਵੇਰੇ ਹਲਕੀ ਬਾਰਸ਼ ਹੋਈ। ਜਿਸ ਨਾਲ ਘੱਟੋ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ ਸੀ।



ਮੌਸਮ ਵਿਭਾਗ ਦੇ ਮੁਤਾਬਕ ਸਵੇਰੇ ਸੱਤ ਵਜੇ ਦੇ ਕਰੀਬ 0.8 ਮਿਲੀਮੀਟਰ ਬਾਰਸ਼ ਹੋਈ। ਉਦਰ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ਦੀ ਹਵਾ ਦੀ ਗੁਣਵੱਤਾ 349 ਏਕਿਊਆਈ ਸੀ ਜੋ ਬੇਹੱਦ ਖਰਾਬ ਮੰਨੀ ਜਾਂਦੀ ਹੈ।