ਜੈਪੁਰ: ਰਾਜਸਥਾਨ ਵਿੱਚ ਕੱਲ੍ਹ ਤੋਂ ਵਿਧਾਨ ਸਭਾ ਸੈਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਵਿਚ ਰਾਜਸਥਾਨ ਵਿਧਾਨ ਸਭਾ ਵਿਚ ਕੱਲ੍ਹ ਅਵਿਸ਼ਵਾਸ ਮਤਾ ਲਿਆਉਣ ਦਾ ਫੈਸਲਾ ਲਿਆ ਗਿਆ ਹੈ। ਇਸ ਬੈਠਕ ਵਿਚ ਵਿਧਾਇਕਾਂ ਤੋਂ ਅਵਿਸ਼ਵਾਸ ਪ੍ਰਸਤਾਵ 'ਤੇ ਵੀ ਦਸਤਤ ਕਰਵਾਏ ਗਏ ਹਨ।

ਭਾਜਪਾ ਦਾ ਕਹਿਣਾ ਹੈ ਕਿ ਗਹਿਲੋਤ ਸਰਕਾਰ ਕੋਲ ਗਿਣਤੀ ਨਹੀਂ ਹੈ। ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਸ਼ੋਕ ਗਹਿਲੋਤ ਦੀ ਸਰਕਾਰ ਹਾਰ ਗਈ ਹੈ। ਵਿਧਾਇਕ ਦਲ ਦੀ ਮੀਟਿੰਗ ਵਿੱਚ 71 ਵਿਧਾਇਕ ਸ਼ਾਮਲ ਹੋਏ। ਇਸ ਵਿੱਚ ਭਾਜਪਾ ਦੇ ਸਹਿਯੋਗੀ ਆਰਐਲਪੀ ਦੇ ਤਿੰਨ ਵਿਧਾਇਕ ਵੀ ਮੌਜੂਦ ਸੀ

ਰਾਜਸਥਾਨ ਦਾ ਰਾਜਨੀਤਿਕ ਸੰਕਟ ਖ਼ਤਮ, ਕੁਝ ਸਮੇਂ ਬਾਅਦ ਹੋ ਸਕਦੀ ਗਹਿਲੋਤ-ਪਾਇਲਟ ਦੀ ਮੀਟਿੰਗ

ਇਸ ਦੇ ਨਾਲ ਹੀ ਦੱਸ ਦਈਏ ਕਿ ਵਿਧਾਨ ਸਭਾ ਤੋਂ ਪਹਿਲਾਂ ਅੱਜ ਸ਼ਾਮ ਪੰਜ ਵਜੇ ਗਹਿਲੋਤ ਨਿਵਾਸ 'ਤੇ ਸਚਿਨ-ਗਹਿਲੋਤ ਦੀ ਮੁਲਾਕਾਤ ਹੋਣੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904