ਜੈਪੁਰ: ਰਾਜਸਥਾਨ ’ਚ ਐਂਟੀ ਕੁਰੱਪਸ਼ਨ ਬਿਊਰੋ (ACB) ਨੇ ਭ੍ਰਿਸ਼ਟਾਚਾਰੀਆਂ ਦੀ ਨੱਕ ’ਚ ਦਮ ਕੀਤਾ ਹੋਇਆ ਹੈ। ਭ੍ਰਿਸ਼ਟਾਚਾਰੀ ਅਧਿਕਾਰੀ ਵੀ ਛਾਪੇਮਾਰੀ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਵਰਤ ਰਹੇ ਹਨ। ਕੁਝ ਅਜਿਹਾ ਹੀ ਨਜ਼ਾਰਾ ਸਿਰੋਹ ਜ਼ਿਲ੍ਹੇ ’ਚ ਵੇਖਣ ਨੂੰ ਮਿਲਿਆ। ਜਦੋਂ ਪਿੰਡਵਾਡਾ ਦੇ ਤਹਿਸੀਲਦਾਰ ਕਲਪੇਸ਼ ਜੈਨ ਦੇ ਘਰ ਛਾਪਾ ਮਾਰਨ ਲਈ ACB ਪੁੱਜੀ, ਤਾਂ ਘਰ ਦੇ ਮੈਂਬਰ 20 ਲੱਖ ਰੁਪਏ ਚੁੱਲ੍ਹੇ ਦੀ ਅੱਗ ਵਿੱਚ ਸਾੜਨ ਲੱਗੇ ਹੋਏ ਸਨ। ਇਸ ਦ੍ਰਿਸ਼ ਦੀ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਵੀਡੀਓ ਵੀ ਬਣਾ ਲਈ।


 
ਦਰਅਸਲ, ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ਅਧੀਨ ਪਿੰਡਵਾੜਾ ਦੇ ਮਾਲ ਇੰਸਪੈਕਟਰ ਪਰਬਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਤਦ ਉਹ ਇੱਕ ਵਪਾਰੀ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਤਦ ਪਰਬਤ ਸਿੰਘ ਨੇ ਦੱਸਿਆ ਸੀ ਕਿ ਉਹ ਉਹ ਪਿੰਡਵਾੜਾ ਦੇ ਤਹਿਸੀਲਦਾਰ ਕਲਪੇਸ਼ ਕੁਮਾਰ ਜੈਨ ਦੇ ਕਹਿਣ ’ਤੇ ਇੰਝ ਕਰ ਰਿਹਾ ਹੈ।

 

ਤਦ ਛਾਪਾਮਾਰ ਟੀਮ ਕਲਪੇਸ਼ ਜੈਨ ਦੇ ਘਰ ਪੁੱਜੀ। ਪਰ ਤਦ ਤੱਕ ਤਹਿਸੀਲਦਾਰ 15 ਲੱਖ ਰੁਪਏ ਗੈਸ ਚੁੱਲ੍ਹੇ ’ਤੇ ਸਾੜ ਚੁੱਕਾ ਸੀ। ਟੀਮ ਮੈਂਬਰਾਂ ਨੇ ਤੁਰੰਤ ਨੋਟਾਂ ਨੂੰ ਲੱਗੀ ਅੱਗ ਬੁਝਾਈ ਤੇ ਉਨ੍ਹਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਐਂਟੀ ਕੁਰੱਪਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਭਗਵਾਨ ਲਾਲ ਸੋਨੀ ਨੇ ਦੱਸਿਆ ਕਿ ਤਹਿਸੀਲਦਾਰ ਕਲਪੇਸ਼ ਜੈਨ ਨੇ ਕੁਦਰਤੀ ਪੈਦਾਵਾਰ ਔਲ਼ੇ ਦੀ ਛਿੱਲੜ ਦਾ ਠੇਕਾ ਦਿਵਾਉਣ ਬਦਲੇ ਪੈਸੇ ਮੰਗੇ ਸਨ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਦੇ ਘਰ ਅੰਦਰੋਂ ਡੇਢ ਲੱਖ ਰੁਪਏ ਨਕਦ ਵੀ ਬਰਾਮਦ ਹੋਏ ਹਨ।

 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ