ਜੈਪੁਰ: ਪਿਛਲੇ ਕਰੀਬ ਦਸ ਦਿਨਾਂ ਤੋਂ ਰਾਜਸਥਾਨ 'ਚ ਜਾਰੀ ਸਿਆਸੀ ਘਮਸਾਣ 'ਚ ਅੱਜ ਦਾ ਦਿਨ ਬੇਹੱਦ ਅਹਿਮ ਰਹਿਣ ਵਾਲਾ ਹੈ। ਜੈਪੁਰ 'ਚ ਸਚਿਨ ਪਾਇਲਟ ਸਮਰਥਕ 18 ਵਿਧਾਇਕਾਂ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਜਾਰੀ ਰਹੇਗੀ। ਸ਼ੁੱਕਰਵਾਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ 21 ਜੁਲਾਈ ਸ਼ਾਮ ਪੰਜ ਵਜੇ ਤਕ ਰੋਕ ਲਾ ਦਿੱਤੀ ਸੀ। ਯਾਨਿ ਇਸ ਸਮੇਂ ਤਕ ਵਿਧਾਨ ਸਭਾ ਸਪੀਕਰ ਵਿਧਾਇਕਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਣਗੇ।
ਸਚਿਨ ਪਾਇਲਟ ਦੇ ਸਮਰਥਕ ਵਿਧਾਇਕਾਂ ਵੱਲੋਂ ਮੁਕੁਲ ਰੋਹਤਗੀ ਤੇ ਹਰੀਸ਼ ਸਾਲਵੇ ਪੇਸ਼ ਹੋਏ ਸਨ। ਉੱਥੇ ਹੀ ਵਿਧਾਨਸਭਾ ਪ੍ਰਧਾਨ ਵੱਲੋਂ ਕਾਂਗਰਸੀ ਨੇਤਾ ਅਭਿਸ਼ੇਕ ਮਨੂਸਿੰਘਵੀ ਪੇਸ਼ ਹੋਏ ਸਨ। ਸਚਿਨ ਪਾਇਲਟ ਤੇ ਉਨ੍ਹਾਂ ਦੇ 18 ਸਮਰਥਕ ਵਿਧਾਇਕਾਂ ਨੇ ਉਨ੍ਹਾਂ ਨੂੰ ਰਾਜ ਵਿਧਾਨਸਭਾ ਤੋਂ ਅਯੋਗ ਕਰਾਰ ਦੇਣ ਦੀ ਕਾਂਗਰਸ ਦੀ ਮੰਗ 'ਤੇ ਵਿਧਾਨ ਸਭਾ ਪ੍ਰਮੁੱਖ ਵੱਲੋਂ ਭੇਜੇ ਨੋਟਿਸ ਨੂੰ ਚੁਣੌਤੀ ਦਿੱਤੀ ਹੈ।
ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ