ਜੈਪੁਰ: ‘ਭਾਰਤੀ ਟ੍ਰਾਈਬਲ ਪਾਰਟੀ’ (BTP) ਨੇ ਜ਼ਿਲ੍ਹਾ ਪ੍ਰੀਸ਼ਦ ਮੁਖੀ ਤੇ ਪੰਚਾਇਤ ਸਮਿਤੀ ਪ੍ਰਧਾਨ ਚੋਣਾਂ ਵਿੱਚ ਕਾਂਗਰਸ ਤੇ ਭਾਜਪਾ ਉੱਤੇ ‘ਹੱਥ ਮਿਲਾਉਣ’ ਦਾ ਦੋਸ਼ ਲਾਇਆ ਹੈ। ਬੀਟੀਪੀ ਨੇ ਕਿਹਾ ਹੈ ਕਿ ਉਹ ਰਜ ਦੀ ਅਸ਼ੋਕ ਗਹਿਲੋਤ ਸਰਕਾਰ ਨਾਲ ਆਪਣੇ ਰਿਸ਼ਤੇ ਖ਼ਤਮ ਕਰੇਗੀ। ਬੀਟੀਪੀ ਦੇ ਸੂਬਾ ਪ੍ਰਧਾਨ ਵੇਲਾਰਾਮ ਘੋਘਰਾ ਅਨੁਸਾਰ ਇਨ੍ਹਾਂ ਦੋਵੇਂ ਪਾਰਟੀਆਂ ਦੀ ‘ਮਿਲੀਭੁਗਤ’ ਨਾਲ ਉਹ ਡੂੰਗਰਪੁਰ ’ਚ ਆਪਣਾ ਜ਼ਿਲ੍ਹਾ ਮੁਖੀ ਤੇ ਤਿੰਨ ਪੰਚਾਇਤ ਸਮਿਤੀਆਂ ਵਿੱਚ ਪ੍ਰਧਾਨ ਨਹੀਂ ਬਣਾ ਸਕੀ, ਜਦ ਕਿ ਬਹੁਮਤ ਉਸ ਕੋਲ ਸੀ।


ਘੋਘਰਾ ਨੇ ਕਿਹਾ,‘ਇਸ ਘਟਨਾਕ੍ਰਮ ਨਾਲ ਕਾਂਗਰਸ ਤੇ ਭਾਜਪਾ ਦੋਵਾਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਅਸੀਂ ਰਾਜ ਦੀ ਗਹਿਲੋਤ ਸਰਕਾਰ ਨਾਲ ਆਪਣੇ ਰਿਸ਼ਤੇ ਖ਼ਤਮ ਕਰ ਰਹੇ ਹਾਂ ਤੇ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ।’ ਰਾਜ ਵਿੱਚ ਬੀਟੀਪੀ ਦੇ ਦੋ ਵਿਧਾਇਕ ਹਨ, ਜਿਨ੍ਹਾਂ ਨੇ ਗਹਿਲੋਤ ਸਰਕਾਰ ਉੱਤੇ ਸੰਕਟ ਦੇ ਸਮੇਂ ਤੇ ਰਾਜ ਸਭਾ ਚੋਣਾਂ ਵੇਲੇ ਕਾਂਗਰਸ ਦਾ ਸਾਥ ਦਿੱਤਾ ਸੀ।

ਬੀਟੀਪੀ ਦੀ ਤਾਜ਼ਾ ਨਾਰਾਜ਼ਗੀ ਜ਼ਿਲ੍ਹਾ ਪ੍ਰੀਸ਼ਦ ਮੁਖੀ ਤੇ ਪੰਚਾਇਤ ਸਮਿਤੀ ਪ੍ਰਧਾਨ ਲਈ ਵੀਰਵਾਰ ਨੂੰ ਹੋਈ ਚੋਣ ਵਿੱਚ ਕਾਂਗਰਸ ਤੇ ਭਾਜਪਾ ਵੱਲੋਂ ਕਥਿਤ ਤੌਰ ਉੱਤੇ ਹੱਥ ਮਿਲਾਉਣ ਨੂੰ ਲੈ ਕੇ ਹੈ। ਡੂੰਗਰਪੁਰ ਜ਼ਿਲ੍ਹਾ ਪ੍ਰੀਸ਼ਦ ਵਿੱਚ 27 ਵਿੱਚੋਂ 13 ਮੈਂਬਰ ਬੀਟੀਪੀ ਦੇ ਜਿੱਤੇ, ਭਾਜਪਾ ਦੇ ਅੱਠ ਤੇ ਕਾਂਗਰਸ ਦੇ ਛੇ ਉਮੀਦਵਾਰ ਜਿੱਤੇ।

https://twitter.com/Chhotu_Vasava/status/1337301848110157824?ref_src=twsrc%5Etfw%7Ctwcamp%5Etweetembed%7Ctwterm%5E1337301848110157824%7Ctwgr%5E%7Ctwcon%5Es1_&ref_url=https%3A%2F%2Fwww.abplive.com%2Fnews%2Findia%2Frajasthan-local-body-polls-btp-says-congress-bjp-members-join-in-dungarpur-1675210

ਬੀਟੀਪੀ ਦੀ ਤਾਜ਼ਾ ਨਾਰਾਜ਼ਗੀ ਜ਼ਿਲ੍ਹਾ ਪ੍ਰੀਸ਼ਦ ਮੁਖੀ ਤੇ ਪੰਚਾਇਤ ਸਮਿਤੀ ਪ੍ਰਧਾਨ ਲਈ ਵੀਰਵਾਰ ਨੂੰ ਹੋਈ ਚੋਣ ਵਿੱਚ ਕਾਂਗਰਸ ਤੇ ਭਾਜਪਾ ਵੱਲੋਂ ਕਥਿਤ ਤੌਰ ਉੱਤੇ ਹੱਥ ਮਿਲਾਉਣ ਨੂੰ ਲੈ ਕੇ ਹੈ। ਡੂੰਗਰਪੁਰ ਜ਼ਿਲ੍ਹਾ ਪ੍ਰੀਸ਼ਦ ਵਿੱਚ 27 ਵਿੱਚੋਂ 13 ਮੈਂਬਰ ਬੀਟੀਪੀ ਦੇ ਜਿੱਤੇ, ਭਾਜਪਾ ਦੇ ਅੱਠ ਤੇ ਕਾਂਗਰਸ ਦੇ ਛੇ ਉਮੀਦਵਾਰ ਜਿੱਤੇ।

ਘੋਘਰਾ ਨੇ ਦੱਸਿਆ ਕਿ ਸੱਤ ਪੰਚਾਇਤ ਸਮਿਤੀਆਂ ਵਿੱਚ ਪਾਰਟੀ ਕੋਲ ਬਹੁਮੱਤ ਸੀ ਤੇ ਉਸ ਦੇ ਪ੍ਰਧਾਨ ਬਣਨੇ ਸਨ ਪਰ ਇਨ੍ਹਾਂ ਦੋਵੇਂ ਪਾਰਟੀਆਂ ਦੀ ਕਥਿਤ ਮਿਲੀਭੁਗਤ ਕਾਰਣ ਉਹ ਕੇਵਲ ਚਾਰ ਜਗ੍ਹਾ ਪ੍ਰਧਾਨ ਬਣਾ ਸਕੇ। ਇਸ ਬਾਰੇ ਸੋਸ਼ਲ ਮੀਡੀਆ ਉੱਤੇ ਵੀ ਖ਼ੂਬ ਚਰਚਾ ਚੱਲ ਰਹੀ ਹੈ; ਜਿੱਥੇ ਕੁਝ ਲੋਕ ‘ਭਾਜਪਾ ਕਾਂਗਰਸ ਇੱਕ ਹਨ’ ਹੈਸ਼ਟੈਗ ਨਾਲ ਇਸ ਬਾਰੇ ਪੋਸਟਾਂ ਵਾਇਰਲ ਕਰ ਰਹੇ ਹਨ।