ਜੋਪੁਰ: ਰਾਜਸਥਾਨ ਵਿੱਚ ਅਜਮੇਰ ਦਰਗਾਹ ਸਮੇਤ ਕੁਝ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਅਣਲੌਕ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੋਮਵਾਰ ਤੋਂ ਮੁੜ ਖੋਲ੍ਹ ਗਿਆ। ਜਦਕਿ ਕਈ ਸਥਾਨ ਅਜੇ ਵੀ ਕੋਰੋਨਾਵਾਇਰਸ ਮਹਾਮਾਰੀ ਕਾਰਨ ਬੰਦ ਰਹਿਣਗੇ। ਸਰਕਾਰ ਨੇ ਸਮਾਜਿਕ ਦੂਰੀਆਂ ਸਮੇਤ ਹੋਰ ਸਿਹਤ ਪ੍ਰੋਟੋਕਾਲਾਂ ਦੇ ਨਾਲ ਧਾਰਮਿਕ ਸਥਾਨਾਂ ਦੇ ਮੁੜ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਵੱਡੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਆਉਣ ਦੇ ਮੱਦੇਨਜ਼ਰ ਦੁਬਾਰਾ ਖੋਲ੍ਹਣ ਵਿਚ ਅਸਮਰੱਥਾ ਜ਼ਾਹਰ ਕੀਤੀ।


ਦੱਸ ਦਈਏ ਕਿ ਬਾਂਸਵਾੜਾ ਵਿਚ ਤ੍ਰਿਪੁਰਾ ਸੁੰਦਰੀ ਮੰਦਿਰ, ਅਜਮੇਰ ਦੇ ਸੂਫੀ ਸੰਤ ਮੋਇਨੂਦੀਨ ਚਿਸ਼ਤੀ ਦੀ ਦਰਗਾਹ, ਭਰਤਪੁਰ ਵਿਚ ਸਿੱਧ ਹਨੂਮਾਨ ਮੰਦਰ, ਕੈਲਾਦੇਵੀ ਅਤੇ ਕਰੌਲੀ ਵਿਚ ਮਦਨਮੋਹਨ ਮੰਦਿਰ, ਡੂੰਗਰਪੁਰ ਵਿਚ ਗਾਲੀਆਕੋਟ ਦਰਗਾਹ ਸੋਮਵਾਰ ਤੋਂ ਦੁਬਾਰਾ ਖੋਲ੍ਹ ਦਿੱਤੇ ਜਾਣਗੇ।

ਅਜਮੇਰ ਵਿਚ ਖਵਾਜਾ ਮੁਈਨੂਦੀਨ ਚਿਸ਼ਤੀ ਦੀ ਦਰਗਾਹ ਦੁਬਾਰਾ ਖੋਲ੍ਹਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਤਵਾਰ ਨੂੰ ਸਮੁੱਚੀ ਦਰਗਾਹ ਕੰਪਲੈਕਸ ਨੂੰ ਸੈਨੇਟਾਈਜ਼ ਕੀਤਾ ਗਿਆ, ਦੋ ਗਜ਼ ਦੀ ਦੂਰੀ ਬਣਾਈ ਰੱਖਣ ਲਈ ਗੋਲੇ ਲਾਏ ਗਏ।

ਅਜਮੇਰ ਦਰਗਾਹ ਕਮੇਟੀ ਦੇ ਚੇਅਰਮੈਨ ਅਮੀਨ ਪਠਾਨ ਨੇ ਕਿਹਾ ਕਿ ਅੰਦਰ ਦਾਖਲ ਹੋਣ ਅਤੇ ਜਾਣ ਵਾਲੀਆਂ ਥਾਂਵਾਂ 'ਤੇ ਥਰਮਲ ਸਕ੍ਰੀਨਿੰਗ, ਹੱਥ ਧੋਣ, ਸੈਨੇਚਾਈਜ਼ ਸਮੇਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਠਾਨ ਨੇ ਕਿਹਾ ਕਿ ਮਹਾਮਾਰੀ ਤੋਂ ਦੁਨੀਆ ਦੀ ਰੱਖਿਆ ਲਈ ‘ਦੁਆ’ ਕੱਲ੍ਹ ਤੋਂ ਦਰਗਾਹ ਵਿੱਚ ਕੀਤੀ ਜਾਏਗੀ।

ਤ੍ਰਿਪੁਰਾ ਸੁੰਦਰੀ ਮੰਦਰ ਟਰੱਸਟ ਦੇ ਸਾਬਕਾ ਪ੍ਰਧਾਨ ਅਸ਼ੋਕ ਪੰਚਾਲ ਨੇ ਕਿਹਾ ਕਿ ਮੰਦਰ ਵਿਚ ਦੋ ਗਜ਼ ਦੀ ਦੂਰੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਮੰਦਰ ਨੂੰ ਸੋਮਵਾਰ ਤੋਂ ਖੋਲ੍ਹ ਦਿੱਤਾ ਜਾਵੇਗਾ। ਨਾਲ ਹੀ ਭਰਤਪੁਰ ਦੇ ਵੈਰ ਸਥਿਤ ਸਿੱਧ ਹਨੂਮਾਨ ਮੰਦਰ ਦੇ ਕ੍ਰਿਸ਼ਨਾ ਸਿੰਘ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਮਹਾਮਾਰੀ ਨੂੰ ਖ਼ਤਮ ਕਰਨ ਲਈ ਪੁਜਾਰੀ 1.25 ਕਰੋੜ ਹਨੂਮਾਨ ਮੰਤਰ ਦਾ ਜਾਪ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904