Rajiv Gandhi Death anniversary News: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪਿਤਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਿਆਂ ਹੋਇਆਂ ਭਾਵੁਕ ਸੰਦੇਸ਼ ਲਿਖਿਆ ਹੈ। ਮੰਗਲਵਾਰ (21 ਮਈ 2024) ਨੂੰ ਰਾਹੁਲ ਗਾਂਧੀ ਨੇ ਆਪਣੇ ਪਿਤਾ ਨਾਲ ਬਚਪਨ ਦੀ ਤਸਵੀਰ ਵੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਇੱਕ ਭਾਵੁਕ ਸੰਦੇਸ਼ ਵੀ ਲਿਖਿਆ ਹੈ।
ਰਾਹੁਲ ਗਾਂਧੀ ਨੇ ਐਕਸ 'ਤੇ ਲਿਖਿਆ, "ਪਾਪਾ, ਤੁਹਾਡੇ ਸੁਪਨੇ, ਮੇਰੇ ਸੁਪਨੇ, ਤੁਹਾਡੀਆਂ ਇੱਛਾਵਾਂ, ਮੇਰੀਆਂ ਜ਼ਿੰਮੇਵਾਰੀਆਂ। ਤੁਹਾਡੀਆਂ ਯਾਦਾਂ, ਅੱਜ ਅਤੇ ਹਮੇਸ਼ਾ ਮੇਰੇ ਦਿਲ ਵਿੱਚ। ਰਾਹੁਲ ਗਾਂਧੀ ਨੇ ਇਸ ਸੰਦੇਸ਼ ਦੇ ਨਾਲ ਜਿਹੜੀ ਤਸਵੀਰ ਸਾਂਝੀ ਕੀਤੀ ਹੈ, ਉਸ ਵਿੱਚ ਉਹ ਆਪਣੇ ਪਿਤਾ ਦੇ ਨਾਲ ਸਿਆਸੀ ਯਾਤਰਾ 'ਤੇ ਜਾਂਦੇ ਨਜ਼ਰ ਆ ਰਹੇ ਹਨ। ਰਾਜੀਵ ਗਾਂਧੀ ਦੇ ਨਾਲ ਪਾਰਟੀ ਦੇ ਕਈ ਸੀਨੀਅਰ ਨੇਤਾ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: Ebrahim Raisi Death: ਈਰਾਨੀ ਰਾਸ਼ਟਰਪਤੀ ਦੇ ਦੇਹਾਂਤ 'ਤੇ ਭਾਰਤ 'ਚ ਸਰਕਾਰੀ ਸੋਗ ਦਾ ਐਲਾਨ, ਅੱਧਾ ਝੁਕਾਇਆ ਜਾਵੇਗਾ ਰਾਸ਼ਟਰੀ ਝੰਡਾ
ਮਲਿਕਾਰਜੁਨ ਖੜਗੇ ਨੇ ਵੀ ਐਕਸ 'ਤੇ ਪੋਸਟ ਪਾ ਕੇ ਲਿਖਿਆ, "21ਵੀਂ ਸਦੀ ਦੇ ਆਧੁਨਿਕ ਭਾਰਤ ਦੇ ਦੂਰਅੰਦੇਸ਼ੀ, ਭਾਰਤੀ ਸੂਚਨਾ ਕ੍ਰਾਂਤੀ ਦੇ ਪਿਤਾਮਾ, ਪੰਚਾਇਤੀ ਰਾਜ ਸ਼ਕਤੀਕਰਨ ਦੇ ਆਰਕੀਟੈਕਟ ਅਤੇ ਸ਼ਾਂਤੀ ਅਤੇ ਸਦਭਾਵਨਾ ਦੇ ਮੋਢੀ, ਸਾਬਕਾ ਪ੍ਰਧਾਨ ਮੰਤਰੀ, ਭਾਰਤ ਰਤਨ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਦਿਲੋਂ ਸ਼ਰਧਾਂਜਲੀ ਦਿੱਤੀ। ਭਾਰਤ ਨੂੰ ਇੱਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"
ਰਾਜੀਵ ਗਾਂਧੀ ਦੀ 21 ਮਈ 1991 ਨੂੰ ਸ਼੍ਰੀਪੇਰਮਬਦੂਰ, ਤਾਮਿਲਨਾਡੂ ਵਿੱਚ ਇੱਕ ਚੋਣ ਰੈਲੀ ਦੌਰਾਨ ਇੱਕ ਆਤਮਘਾਤੀ ਹਮਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਜਾਂਚ 'ਚ ਸਾਹਮਣੇ ਆਇਆ ਕਿ ਉਨ੍ਹਾਂ ਦੀ ਹੱਤਿਆ ਉਸ ਔਰਤ ਨੇ ਕੀਤੀ ਸੀ ਜੋ ਮਨੁੱਖੀ ਬੰਬ ਦੇ ਰੂਪ 'ਚ ਉੱਥੇ ਆਈ ਸੀ। ਉਹ ਕਮਰ ਦੁਆਲੇ ਬੰਬ ਬੰਨ੍ਹ ਕੇ ਰਾਜੀਵ ਗਾਂਧੀ ਕੋਲ ਗਈ ਸੀ। ਉਹ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਾਉਣ ਲਈ ਝੁਕੀ ਅਤੇ ਆਪਣੀ ਕਮਰ ਵਿੱਚ ਲੱਗੇ ਬੰਬ ਦਾ ਟਰਿੱਗਰ ਦਬਾ ਦਿੱਤਾ। ਇਸ ਤੋਂ ਬਾਅਦ ਹੋਏ ਧਮਾਕੇ ਵਿਚ ਰਾਜੀਵ ਗਾਂਧੀ ਸਮੇਤ 18 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: Delhi liquor Policy Scam: ਮਨੀਸ਼ ਸਿਸੋਦੀਆ ਨੂੰ ਮਿਲੇਗੀ ਰਾਹਤ? ਜ਼ਮਾਨਤ ਪਟੀਸ਼ਨ 'ਤੇ ਅੱਜ ਦਿੱਲੀ ਹਾਈਕੋਰਟ ਸੁਣਾਵੇਗਾ ਫੈਸਲਾ