ਚੰਡੀਗੜ੍ਹ: ਲੁਧਿਆਣਾ ਤੇ ਦਿੱਲੀ ਤੋਂ ਬਾਅਦ ਸਿਰਮੌਰ ਵਿਦਿਅਕ ਅਦਾਰੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ਼ ਮਲੀ ਗਈ। ਦੇਰ ਰਾਤ ਪੰਜਾਬ ਯੂਨੀਵਰਸਿਟੀ ਵਿੱਚ ਕੁਝ ਅਣਪਛਾਤੇ ਅਨਸਰਾਂ ਨੇ ਰਾਜੀਵ ਗਾਂਧੀ ਦੇ ਨਾਂ ਤੇ ਬਣੇ ਗੈਸਟ ਹਾਊਸ ਦੇ ਬੋਰਡ ’ਤੇ ਕਾਲਖ਼ ਮਲ ਦਿੱਤੀ। ਹਾਲਾਂਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਬਾਰੇ ਹਾਲੇ ਤਕ ਨਹੀਂ ਪਤਾ ਲੱਗਾ।

ਇਹ ਵੀ ਪੜ੍ਹੋ- ਲੁਧਿਆਣਾ ਮਗਰੋਂ ਦਿੱਲੀ ’ਚ ਵੀ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ

ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਗੈਸਟ ਹਾਊਸ ਨੂੰ ਰਾਜੀਵ ਗਾਂਧੀ ਕਾਲਜ ਗੈਸਟ ਹਾਊਸ ਦਾ ਨਾਂ ਦਿੱਤਾ ਗਿਆ ਸੀ। ਯੂਨੀਵਰਸਿਟੀ ਕੈਂਪਸ ਵਿੱਚ ਜਗ੍ਹਾ-ਜਗ੍ਹਾ ’ਤੇ ਇਸ ਦੇ ਬੋਰਡ ਲਾਏ ਗਏ ਸੀ। ਇਨ੍ਹਾਂ ਬੋਰਡਾਂ ਵਿੱਚੋਂ ਇੱਕ ਬੋਰਡ ਉੱਤੇ ਕਾਲਖ ਮਲੀ ਨਜ਼ਰ ਆਈ।

ਇਹ ਵੀ ਪੜ੍ਹੋ- ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਮਲਣ ਵਾਲਿਆਂ ਦੀ ਗ੍ਰਿਫਤਾਰੀ 'ਤੇ ਭੜਕੇ ਸੁਖਬੀਰ

ਦਰਅਸਲ, ਬੀਤੇ ਦਿਨੀ ਦਿੱਲੀ ਵਿਧਾਨ ਸਭਾ ਵਿੱਚ ਰੱਖੇ ਗਏ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਮਤੇ ਅਤੇ ਲੁਧਿਆਣਾ ਤੇ ਦਿੱਲੀ ਵਿੱਚ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ਼ ਮਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਬੀਤੇ ਦਿਨ ਦਿੱਲੀ ਵਿੱਚ 1984 ਸਿੱਖ ਕਤਲੇਆਮ ਪੀੜਤਾਂ ਨੇ ਤਾਂ ਕਾਲਖ਼ ਮਲਣ ਬਾਅਦ ਰਾਜੀਵ ਗਾਂਧੀ ਦੇ ਨਾਂ ’ਤੇ ਜੁੱਤੀਆਂ ਵੀ ਪਾ ਦਿੱਤੀਆਂ ਸਨ। ਪਰ ਹੁਣ ਕਾਲਖ਼ ਮਲਣ ਦੀਆਂ ਸਿਆਸੀ ਘਟਨਾਵਾਂ ਵਿੱਦਿਅਕ ਅਦਾਰਿਆਂ ਤਕ ਵੀ ਪਹੁੰਚ ਚੁੱਕੀਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਧਾਰੀ ਕਾਂਗਰਸੀ ਨੇ ਦਸਤਾਰ ਨਾਲ ਇਸ ਲਈ ਲਾਹੀ ਸੀ ਰਾਜੀਵ ਗਾਂਧੀ ਦੇ ਬੁੱਤ ਤੋਂ ਕਾਲਖ਼