Rajkot TRP Game Zone Fire Update: ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਸ਼ਨੀਵਾਰ (25 ਮਈ) ਨੂੰ ਇੱਕ ਭੀੜ-ਭੜੱਕੇ ਵਾਲੇ ਟੀਆਰਪੀ ਗੇਮ ਜ਼ੋਨ ਵਿੱਚ ਲੱਗੀ ਭਿਆਨਕ ਅੱਗ ਵਿੱਚ ਬੱਚਿਆਂ ਸਮੇਤ 30 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਸਆਈਟੀ ਟੀਮ ਇਸ ਘਟਨਾ ਦੀ ਜਾਂਚ ਕਰੇਗੀ।


ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਹੈ ਅਤੇ ਉਸ ਨੂੰ ਪੂਰੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।'' ਇਸ ਘਟਨਾ 'ਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਕਈ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ। 






ਇਹ ਵੀ ਪੜ੍ਹੋ: 'ਆ ਗਿਆ ਸਬੂਤ ! ਪਾਕਿਸਤਾਨ 'ਚ ਕੇਜਰੀਵਾਲ ਦੇ ਜ਼ਿਆਦਾ ਸਮਰਥਕ', ਚੌਧਰੀ ਫਵਾਦ ਦੇ ਟਵੀਟ ਨੇ ਭਾਰਤ 'ਚ ਮਘਾਈ ਸਿਆਸਤ !


ਜਾਣਕਾਰੀ ਦਿੰਦੇ ਹੋਏ ਰਾਜਕੋਟ ਕਲੈਕਟਰ ਪ੍ਰਭਾਵ ਜੋਸ਼ੀ ਨੇ ਕਿਹਾ, "ਸਾਨੂੰ ਕਰੀਬ ਸਾਢੇ ਚਾਰ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਤੁਰੰਤ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਏ। ਇੱਥੇ ਟੀਆਰਪੀ ਗੇਮਿੰਗ ਜ਼ੋਨ 'ਚ ਜੋ ਅਸਥਾਈ ਢਾਂਚਾ ਸੀ, ਉਹ ਢਹਿ ਗਿਆ। ਅੱਗ 'ਤੇ 2 ਘੰਟੇ ਪਹਿਲਾਂ ਕਾਬੂ ਪਾ ਲਿਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਅਤੇ ਅਸੀਂ ਮੁੱਖ ਮੰਤਰੀ ਦੇ ਸੰਪਰਕ 'ਚ ਹਾਂ।


ਵੱਧ ਸਕਦਾ ਮੌਤ ਦਾ ਅੰਕੜਾ


ਪ੍ਰਭਾਵਿਤ ਟੀਆਰਪੀ ਗੇਮ ਜ਼ੋਨ ਅਤੇ ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਅਤੇ ਵੀਕੈਂਡ ਕਾਰਨ ਬਹੁਤ ਸਾਰੇ ਬੱਚੇ ਘਟਨਾ ਸਥਾਨ 'ਤੇ ਮੌਜੂਦ ਸਨ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟਵੀਟ ਕੀਤਾ ਕਿ ਸ਼ਹਿਰ ਪ੍ਰਸ਼ਾਸਨ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਤੁਰੰਤ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਪਟੇਲ ਨੇ ਜ਼ਖਮੀਆਂ ਦੇ ਤੁਰੰਤ ਇਲਾਜ ਲਈ ਪ੍ਰਬੰਧਾਂ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ ਹਨ।


ਇਹ ਵੀ ਪੜ੍ਹੋ: Gujarat Fire: ਗੁਜਰਾਤ 'ਚ ਵੱਡਾ ਹਾਦਸਾ: ਰਾਜਕੋਟ ਗੇਮਿੰਗ ਜ਼ੋਨ 'ਚ ਲੱਗੀ ਭਿਆਨਕ ਅੱਗ, ਲਗਭਗ 22 ਲੋਕ ਜ਼ਿੰਦਾ ਸੜੇ, ਬਚਾਅ ਮੁਹਿੰਮ ਜਾਰੀ