ਨਵੀਂ ਦਿੱਲੀ: ਰਾਜਨੀਤੀ ਵਿੱਚ ਐਂਟਰੀ ਕਰਨ ਦੀਆਂ ਸਾਰੀਆਂ ਅਟਕਲਾਂ ਤੇ ਵਿਰਾਮ ਲਾਉਂਦਿਆਂ ਅੱਜ ਤਾਮਿਲ ਅਭਿਨੇਤਾ ਰਜਨੀਕਾਂਤ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਰਜਨੀਕਾਂਤ ਨੇ ਵੱਖਰੀ ਪਾਰਟੀ ਬਣਾ ਕੇ ਰਾਜ ਦੀਆਂ ਸਾਰੀਆਂ 234 ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਜਾਣੋ ਰਜਨੀਕਾਂਤ ਦੇ ਟਵਿਟਰ ਅਕਾਊਂਟ ਬਾਰੇ ਕੁਝ ਦਿਲਚਸਪ ਗੱਲਾਂ। ਸੁਪਰਸਟਾਰ ਰਜਨੀਕਾਂਤ ਨੂੰ ਟਵਿਟਰ ਜੁਆਇਨ ਕੀਤਿਆਂ ਕਰੀਬ ਚਾਰ ਸਾਲ ਹੋ ਗਏ ਹਨ ਪਰ ਰਜਨੀਕਾਂਤ ਟਵਿਟਰ 'ਤੇ ਸਿਰਫ ਸੱਤ ਵਿਅਕਤੀਆਂ ਨੂੰ ਹੀ ਫਾਲੋ ਕਰਦੇ ਹਨ। ਜਦਕਿ ਰਜਨੀਕਾਂਤ ਕੁੱਲ ਮਿਲਾ ਕੇ ਸਿਰਫ 24 ਅਕਾਊਂਟ ਨੂੰ ਫਾਲੋ ਕਰਦੇ ਹਨ। ਜਿਨ੍ਹਾਂ ਸੱਤ ਲੋਕਾਂ ਨੂੰ ਰਜਨੀਕਾਂਤ ਫਾਲੋ ਕਰਦੇ ਹਨ, ਉਨ੍ਹਾਂ ਵਿੱਚ ਸਿਰਫ ਇੱਕ ਨੇਤਾ ਹੈ ਜਦਕਿ 6 ਲੋਕ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। ਰਜਨੀਕਾਂਤ ਜਿਸ ਨੇਤਾ ਨੂੰ ਫਾਲੋ ਕਰਦੇ ਹਨ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਇਨ੍ਹਾਂ ਸੱਤ ਲੋਕਾਂ ਤੋਂ ਇਲਾਵਾ ਰਜਨੀ ਕਿਸੇ ਵਿਅਕਤੀ ਨੂੰ ਫਾਲੋ ਨਹੀਂ ਕਰਦੇ। ਸਿਰਫ ਨਿਊਜ਼ ਆਰਗੇਨਾਈਜ਼ੇਸ਼ਨ ਨੂੰ ਫਾਲੋ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਫਰਵਰੀ ਸਾਲ 2013 ਵਿੱਚ ਟਵਿਟਰ 'ਤੇ ਆਏ ਰਜਨੀਕਾਂਤ ਨੇ ਇਨ੍ਹਾਂ ਚਾਰ ਸਾਲਾਂ ਵਿੱਚ ਸਿਰਫ 106 ਟਵੀਟ ਹੀ ਕੀਤੇ ਹਨ। ਟਵਿਟਰ 'ਤੇ ਰਜਨੀਕਾਂਤ ਦੇ 4.43 ਮਿਲੀਅਨ ਫਲੋਅਰਸ ਹਨ। ਜਦਕਿ ਪੀਐਮ ਮੋਦੀ ਦੇ 38.8 ਮਿਲੀਅਨ ਤੇ ਅਮਿਤਾਭ ਬੱਚਨ ਦੇ 32.4 ਮਿਲੀਅਨ ਫਾਲੋਅਰਸ ਹਨ।