ਰਾਜੋਆਣਾ ਨੇ ਜੇਲ੍ਹ ’ਚੋਂ ਖੁੱਲ੍ਹੀ ਚਿੱਠੀ ਲਿਖ ਕੇਜਰੀਵਾਲ ਨੂੰ ਦੱਸਿਆ ਖ਼ਾਲਿਸਤਾਨੀ
ਏਬੀਪੀ ਸਾਂਝਾ | 14 Aug 2018 11:33 AM (IST)
ਚੰਡੀਗੜ੍ਹ: ਕੇਂਦਰੀ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਭੁਗਤ ਰਹੇ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੇ ਖੁੱਲ੍ਹੀ ਚਿੱਠੀ ਲਿਖ ਕੇ ਕਿਹਾ ਹੈ ਕਿ ਖ਼ਾਲਿਸਤਾਨ ਦਾ ਸੰਗਰਸ਼ ਹਵਾ ਵਿੱਚ ਹੀ ਲੜਿਆ ਜਾ ਰਿਹਾ ਹੈ ਤੇ ਜ਼ਮੀਨੀ ਪੱਧਰ ’ਤੇ ਇਸ ਦੀ ਕੋਈ ਹਕੀਕਤ ਨਹੀਂ ਹੈ। ਰਾਜੋਆਣਾ ਨੇ ਏਬੀਪੀ ਸਾਂਝਾ ਨੂੰ ਚਿੱਠੀ ਵਿਖਾਈ, ਜਿਸ ਵਿੱਚ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਖ਼ਾਲਿਸਤਾਨੀ ਦੱਸਿਆ ਹੈ ਤੇ ਨਾਲ ਹੀ ਰੈਫ਼ਰੰਡਮ 2020 'ਤੇ ਵੀ ਹਮਲਾ ਬੋਲਿਆ ਹੈ। ਰਾਜੋਆਣਾ ਨੇ ਕਿਹਾ ਕਿ ਪਿਛਲੇ 23 ਦੌਰਾਨ ਜੇਲ੍ਹ ’ਚ ਵਿੱਚ ਨਾ ਹੀ ਕੋਈ ਖ਼ਾਲਿਸਤਾਨੀ ਆਗੂ ਉਨ੍ਹਾਂ ਨੂੰ ਮਿਲਣ ਆਇਆ ਤੇ ਨਾ ਹੀ ਉਨ੍ਹਾਂ ਨੇ ਕਿਸੇ ਨਾਲ ਖ਼ਾਲਿਸਤਾਨੀ ਸੰਘਰਸ਼ ਬਾਰੇ ਵਿਚਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਖ਼ਾਲਿਸਤਾਨੀ ਸੰਘਰਸ਼ ਦੀ ਕੋਈ ਹਕੀਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨੀ ਸੰਘਰਸ਼ ਪਿੱਛੇ ਦਾ ਮਕਸਦ ਕੌਮ ਦੀ ਆਜ਼ਾਦੀ ਨਹੀਂ, ਬਲਕਿ ਖਾਲਸਾ ਪੰਥ ਦੀ ਵੋਟ ਸ਼ਕਤੀ ਵੰਡਣਾ ਤੇ ਪੰਜਾਬ ਦੇ ਆਰਥਕ ਸ਼ਕਤੀ ਲੁੱਟ ਕੇ ਸਿੱਖਾਂ ਤੇ ਪੰਜਾਬ ਦੀਆਂ ਨੀਹਾਂ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਨਾਂ ਹੇਠ ਪਿਛਲੇ 34 ਸਾਲਾਂ ਤੋਂ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਜ਼ਾਰਾਂ ਸਿੱਖ ਨੌਜਵਾਨ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੈਫਰੰਡਮ 2020 ਦਾ ਰੌਲ਼ਾ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਮਰਥਕ ਹਨ ਜਿਨ੍ਹਾਂ ਦੇ ਦਿੱਲੀ ਦੇ ਮੁੱਖ ਮੰਤਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਖ਼ਾਲਿਸਤਾਨ ਦਾ ਮਖੌਟਾ ਪਾ ਕੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਕੌਮੀ ਗੱਦਾਰਾਂ ਤੋਂ ਸੁਚੇਤ ਰਹਿਣ। ਵੇਖੋ ਰਾਜੋਆਣਾ ਦੀ ਚਿੱਠੀ