ਨਵੀਂ ਦਿੱਲੀ: ਕਿਸਾਨਾਂ ਵਲੋਂ ਅੱਜ ਦੇਸ਼ ਭਰ ਵਿੱਚ ਸ਼ਾਂਤੀਪੂਰਨ ਚੱਕਾ ਜਾਮ ਕੀਤਾ ਗਿਆ।ਕਿਸਾਨਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਨੂੰ ਜਾਮ ਕੀਤਾ।ਫਿਲਹਾਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਹਿੰਸਾ ਦੀ ਖ਼ਬਰ ਨਹੀਂ ਆਈ ਹੈ।ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ "ਸਰਕਾਰ ਨੂੰ ਕਾਨੂੰਨਾਂ ਰੱਦ ਕਰਨ ਲਈ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।"

ਉਨ੍ਹਾਂ ਕਿਹਾ "ਇਸ ਤੋਂ ਬਾਅਦ ਅਸੀਂ ਅੱਗੇ ਦੀ ਯੋਜਨਾਬੰਦੀ ਕਰਾਂਗੇ। ਅਸੀਂ ਦਬਾਅ ਹੇਠ ਸਰਕਾਰ ਨਾਲ ਵਿਚਾਰ ਵਟਾਂਦਰੇ ਨਹੀਂ ਕਰਾਂਗੇ, ਸ਼ਰਤਵਰਤੀ ਗੱਲਬਾਤ ਹੋਵੇਗੀ। ਉਸਨੇ ਇੱਕ ਵਾਰ ਫਿਰ ਕਿਹਾ ਕਿ ਤਿੰਨੋਂ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਹੀ ਅਸੀਂ ਆਪਣੇ ਘਰ ਜਾਵਾਂਗੇ।"


ਰਾਕੇਸ਼ ਟਿਕੈਤ ਨੇ ਕਿਹਾ ਕਿ "ਜਦੋਂ ਤੱਕ ਤਿੰਨੋਂ ਕਾਨੂੰਨਾਂ ਦੀ ਵਾਪਸੀ ਅਤੇ ਐਮਐਸਪੀ ਨੂੰ ਕਾਨੂੰਨੀ ਰੂਪ ਨਹੀਂ ਮਿਲ ਜਾਂਦਾ, ਅਸੀਂ ਇੱਥੋਂ ਜਾਣ ਵਾਲੇ ਨਹੀਂ ਹਾਂ।ਪੂਰੇ ਦੇਸ਼ ਵਿੱਚ ਗੈਰ ਰਾਜਨੀਤਿਕ ਲਹਿਰ ਚੱਲੇਗੀ। ਇੱਕ-ਇੱਕ ਕਿੱਲ ਕੱਟ ਕੇ ਦਿੱਲੀ ਜਾਵਾਂਗੇ। ਸਰਕਾਰ ਕਾਨੂੰਨ ਵਾਪਸ ਲਵੇ। ਟਰੈਕਟਰ ਵਾਲਿਆਂ ਨੂੰ ਨੋਟਿਸ ਦੇਣ ਦੀ ਹਰਕਤ ਬੰਦ ਕਰ ਦੋ।"

ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ "ਅੱਜ ਚੱਕਾ ਜਾਮ ਹਰ ਜਗ੍ਹਾ ਸ਼ਾਂਤੀਪੂਰਵਕ ਕੀਤਾ ਜਾ ਰਿਹਾ ਹੈ। ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਜ਼ਾ ਦਿੱਤੀ ਜਾਵੇਗੀ।"

ਰਾਕੇਸ਼ ਟਿਕੈਤ ਐਤਵਾਰ ਨੂੰ ਮਹਾ ਪੰਚਾਇਤ ਲਈ ਭਿਵਾਨੀ ਜਾਣਗੇ।ਇੱਥੇ ਇੱਕ ਲੱਖ ਦੇ ਗਰੀਬ ਕਿਸਾਨਾਂ ਦੇ ਇਕੱਠੇ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।