ਉਨ੍ਹਾਂ ਰਾਮ ਰਹੀਮ ਨੂੰ ਸਜ਼ਾ ਦੇ ਐਲਾਨ ਤੋਂ ਪਹਿਲੋਂ ਆਪਣੇ ਵੀਡੀਓ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਮਿਸ਼ਨ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ ਸੀ ਤੇ ਉਸ ਦੇ ਭਰਾ ਅੰਸ਼ੁਲ ਦੀ ਜ਼ਿੰਦਗੀ ਦਾ ਗੋਲਡਨ ਪੀਰੀਅਡ ਅਦਾਲਤਾਂ ਦੇ ਚੱਕਰ ਕੱਟਦੇ ਦਾ ਗੁਜ਼ਰ ਗਿਆ। ਅੱਜ ਸਾਨੂੰ ਨਿਆਂ ਮਿਲਿਆ ਬੇਸ਼ੱਕ ਦੇਰ ਨਾਲ ਹੀ ਮਿਲਿਆ, ਇਸ ਲਈ ਅਸੀਂ ਅਦਾਲਤ ਦੇ ਧੰਨਵਾਦੀ ਹਾਂ।
ਸ਼੍ਰੇਅਸੀ ਨੇ ਕਿਹਾ ਕਿਹਾ ਕਿ ਰਾਮ ਰਹੀਮ ਆਦਮੀ ਅਖਵਾਉਣ ਦੇ ਲਾਇਕ ਨਹੀਂ। ਰਾਮ ਰੀਹਮ ਦੇ ਘਿਨਾਉਣੇ ਜੁਰਮਾਂ ਬਦਲੇ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ। ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਮੇਤ ਚਾਰ ਜਣੇ ਦੋਸ਼ੀ ਹਨ, ਜਿਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਜ਼ਾ ਦਾ ਐਲਾਨ ਕੁਝ ਹੀ ਸਮੇਂ ਵਿੱਚ ਹੋਣ ਵਾਲਾ ਹੈ।
ਦੇਖੋ ਵੀਡੀਓ-