ਨਵੀਂ ਦਿੱਲੀ: ਬਲਾਤਕਾਰ ਮਾਮਲੇ ਅਤੇ ਕਤਲ ਮਾਮਲੇ ਵਿੱਚ ਸਜ਼ਾ ਭੋਗ ਰਹੇ ਸਿਰਸਾ ਡੇਰਾ ਮੁੱਖੀ ਰਾਮ ਰਹੀਮ ਹਰਿਆਣਾ ਦੀ ਰੋਹਤਕ ਜੇਲ ਵਿੱਚ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਹੈ।
ANI ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਡੇਰਾ ਮੁਖੀ ਨੂੰ ਐਂਡੋਸਕੋਪੀ ਟੈਸਟ ਦੇ ਲਈ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS) ਲਿਆਂਦਾ ਗਿਆ ਹੈ।ਇੱਥੇ ਗੁਰਮੀਤ ਰਾਮ ਰਹੀਮ ਨੂੰ ਨਿਗਰਾਨੀ ਵਿੱਚ ਰੱਖਿਆ ਜਾਏਗਾ ਅਤੇ ਇਸ ਦੌਰਾਨ ਕੁੱਝ ਜ਼ਰੂਰੀ ਜਾਂਚ ਵੀ ਕੀਤੀ ਜਾਏਗੀ।