ਨਵੀਂ ਦਿੱਲੀ: ਬਲਾਤਕਾਰ ਦੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਜੇਲ੍ਹ 'ਚ ਨਵੀਂ ਪਹਿਚਾਣ ਮਿਲੀ ਹੈ। ਜੇਲ੍ਹ 'ਚ ਰਾਮ ਰਹੀਮ ਦਾ ਨਵਾਂ ਨਾਮਕਰਣ ਹੋਇਆ ਹੈ,ਜਿਸ ਦੇ ਤਹਿਤ ਉਸ ਨੂੰ ਕੈਦੀ ਨੰਬਰ 1997 ਨਾਮ ਦਿੱਤਾ ਗਿਆ ਹੈ। ਇਹ ਜਾਣਕਾਰੀ ਹਰਿਆਣਾ ਦੇ ਡੀਜੀ ਕੇ.ਪੀ ਸਿੰਘ ਨੇ ਦਿੱਤੀ ਹੈ।
ਕੱਲ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 15 ਸਾਲ ਪੁਰਾਣੇ ਸਾਧਵੀ ਨਾਲ ਬਲਾਤਕਾਰ ਕੇਸ 'ਚ ਦੋਸ਼ੀ ਕਾਰਰ ਦਿੱਤਾ ਸੀ। ਕੋਰਟ 28 ਅਗਸਤ ਨੂੰ ਰਾਮ ਰਹੀਮ ਦੀ ਸਜ਼ਾ ਤੈਅ ਕਰੇਗਾ ਜੋ ਇਸ ਸਮੇਂ ਰੋਹਤਕ ਦੀ ਜੇਲ੍ਹ 'ਚ ਹੈ।
ਖ਼ਬਰ ਹੈ ਕਿ ਵੀਡੀਓ ਕਾਨਫਰੰਸ ਜ਼ਰੀਏ ਸਜ਼ਾ ਦੀ ਜਾਣਕਾਰੀ ਕੋਰਟ ਰਾਮ ਰਹੀਮ ਨੂੰ ਦੇਵੇਗਾ। ਰਾਮ ਰਹੀਮ ਨੂੰ ਆਈਪੀਸੀ ਦੀ ਧਾਰਾ 376 ਯਾਨੀ ਕਿ ਬਲਾਤਕਾਰ ਅਤੇ ਧਾਰਾ 506 ਯਾਨੀ ਕਿ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ੀ ਪਾਇਆ ਗਿਆ ਹੈ।