ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਬਲਾਤਕਾਰੀ ਐਲਾਨ ਤੋਂ ਬਾਅਦ ਮਾਮਲੇ ਨੂੰ ਗਰਮਾ ਦੇਖ ਜਿੱਥੇ ਸਿਆਸੀ ਲੋਕਾਂ ਨੇ ਚੁੱਪੀ ਧਾਰੀ ਹੋਈ ਹੈ ਉੱਥੇ ਹੀ ਬਲਾਤਕਾਰ ਦੇ ਇਲਜ਼ਾਮ ਵਿੱਚ ਬੰਦ ਆਸ਼ਾਰਾਮ ਬਾਪੂ ਤੋਂ ਰਿਹਾ ਨਹੀਂ ਗਿਆ। ਉਨ੍ਹਾਂ ਨੇ ਗੁਜਰਾਤ ਜੇਲ੍ਹ ਤੋਂ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਇਸ ਮਾਮਲੇ ਪਿੱਛੇ ਰਾਮਦੇਵ ਦਾ ਹੱਥ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਤੇ ਗੁਰਮੀਤ ਰਾਮ ਰਹੀਮ ਬਿਲਕੁਲ ਨਿਰਦੋਸ਼ ਹਨ। ਅਸੀਂ ਦੋਨੋਂ ਹੀ ਬਾਲ ਬ੍ਰਹਮਚਾਰੀ ਹਨ। ਅਸੀਂ ਲੋਕਾਂ ਨੇ ਅੱਜ ਤੱਕ ਕਿਸੇ ਵੀ ਔਰਤ ਨੂੰ ਬਿਲਕੁਲ ਛੂਹਿਆ ਤੱਕ ਨਹੀਂ ਤਾਂ ਰੇਪ ਕਿਵੇਂ ਕਰ ਸਕਦੇ ਹਾਂ। ਮੈਂ ਤੇ ਰਾਮ ਰਹੀਮ ਨੇ ਡੇਰਾ ਸੱਚਾ ਸੌਦਾ ਕੈਂਪ ਵਿੱਚ ਹੀ ਅਪਰੇਸ਼ਨ ਕਰਵਾਇਆ ਸੀ। ਇਸ ਦੇ ਬਾਅਦ ਅਸੀਂ ਬ੍ਰਹਮਚਾਰੀ ਬਣ ਗਏ।
ਰਾਮਦੇਵ ਤੇ ਹਮਲਾ ਬੋਲਦੇ ਹੋਏ ਆਸਾਰਾਮ ਨੇ ਕਿਹਾ ਕਿ ਬਾਬਾ ਰਾਮਦੇਵ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਾਨੂੰ ਦੋਨਾਂ ਨੂੰ ਫਸਾਇਆ ਹੈ। ਬਾਬਾ ਰਾਮਦੇਵ ਸ਼ੁਰੂ ਤੋਂ ਹੀ ਸਾਡੀ ਪ੍ਰਸਿੱਧੀ ਤੋਂ ਜਲਦੇ ਸਨ। ਮੇਰੇ ਅਤੇ ਬਾਬਾ ਰਾਮ ਰਹੀਮ ਦੇ ਜਲਵੇ ਬਾਬਾ ਰਾਮਦੇਵ ਤੋਂ ਕਿਤੇ ਜ਼ਿਆਦਾ ਸਨ। ਜੇਕਰ ਸਾਨੂੰ ਉਹ ਫਸਾਉਂਦਾ ਨਾ ਤਾਂ ਉਸ ਦਾ ਧੰਦਾ ਚੌਪਟ ਹੋ ਜਾਣਾ ਸੀ।
ਆਸਾਰਾਮ ਨੇ ਇਸ ਗੱਲ ਦਾ ਇਤਰਾਜ਼ ਜਤਾਇਆ ਕਿ ਉਸ ਦੇ ਮਾਮਲੇ ਵਿੱਚ ਫ਼ੈਸਲਾ ਕਿਉਂ ਨਹੀਂ ਹੋ ਰਿਹਾ? ਉਨ੍ਹਾਂ ਨੇ ਕਿਹਾ ਕਿ ਜੇਕਰ ਫ਼ੈਸਲਾ ਆ ਜਾਂਦਾ ਤਾਂ ਸਾਡੇ ਸਮਰਥਕ ਵੀ ਸੜਕਾਂ ਤੇ ਨਿੱਤਰ ਜਾਂਦੇ। ਸਾਨੂੰ ਭੁੱਲ ਚੁੱਕੀ ਜਨਤਾ ਇੱਕ ਬਾਰ ਫਿਰ ਸਾਡਾ ਰੁਤਬਾ ਦੇਖ ਸਕਦੀ।
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇੱਕ ਸਾਜ਼ਿਸ਼ ਤਹਿਤ ਉਸ ਦੇ ਮਾਮਲੇ ਵਿੱਚ ਫ਼ੈਸਲੇ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚਿੰਤਾ ਜਤਾਈ ਕਿਤੇ ਜੇਲ੍ਹ ਵਿੱਚ ਹੀ ਉਸ ਦੀ ਮੌਤ ਨਾ ਹੋ ਜਾਵੇ ਅਤੇ ਰੇਪ ਦਾ ਕਲੰਕ ਕਦੇ ਧੋਤਾ ਹੀ ਨਾ ਜਾਵੇ।