Ram Rahim Gets Parole: ਬਲਾਤਕਾਰ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਰਾਮ ਰਹੀਮ ਨੂੰ ਮੁੜ ਫਰਲੋ ਮਿਲ ਗਈ ਹੈ। ਹੁਣ ਉਹ 21 ਦਿਨਾਂ ਲਈ ਦੁਬਾਰਾ ਜੇਲ੍ਹ ਤੋਂ ਬਾਹਰ ਆਵੇਗਾ। ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਰਾਮ ਰਹੀਮ ਯੂਪੀ ਦੇ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ 21 ਦਿਨ ਬਿਤਾਏਗਾ। ਸੰਭਾਵਨਾ ਹੈ ਕਿ ਉਨ੍ਹਾਂ ਦਾ ਗੋਦ ਲਿਆ ਪੁੱਤਰ ਹਰੀਪ੍ਰੀਤ ਵੀ ਡੇਰਾ ਮੁਖੀ ਦੇ ਨਾਲ ਜਾਵੇਗਾ। ਫਰਲੋ ਮਿਲਣ ਤੋਂ ਬਾਅਦ ਉਨ੍ਹਾਂ ਦੇ ਸ਼ਰਧਾਲੂਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਆਸ਼ਰਮ 'ਚ ਆਉਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।


ਦੂਜੇ ਪਾਸੇ ਰਾਮ ਰਹੀਮ ਦੇ ਬਾਹਰ ਆਉਣ ਨੂੰ ਹਰਿਆਣਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਆਸ਼ਰਮ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ 21 ਦਿਨਾਂ ਦੀ ਫਰਲੋ ਮਨਜ਼ੂਰ ਹੋ ਗਈ ਹੈ। ਇੰਸਪੈਕਟਰ ਬਿਨੌਲੀ ਐਮਪੀ ਸਿੰਘ ਨੇ ਦੱਸਿਆ ਕਿ ਰੋਹਤਕ ਜੇਲ੍ਹ ਸੁਪਰਡੈਂਟ ਨੇ ਇਸ ਸਬੰਧੀ ਕਈ ਨੁਕਤਿਆਂ ’ਤੇ ਰਿਪੋਰਟ ਮੰਗੀ ਸੀ, ਜੋ ਭੇਜ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Indigo Passenger Arrested: ਇੰਡੀਗੋ ਦੀ ਫਲਾਈਟ 'ਚ ਸ਼ਰਾਬੀ ਯਾਤਰੀ ਨੇ ਕ੍ਰੂ ਮੈਂਬਰਾਂ ਨਾਲ ਕੀਤਾ ਦੁਰਵਿਵਹਾਰ, ਫਿਰ ਇੰਡੀਗੋ ਨੇ ਲਿਆ ਆਹ ਐਕਸ਼ਨ


ਪੰਜਵੀਂ ਵਾਰ ਜੇਲ੍ਹ ਤੋਂ ਬਾਹਰ ਆ ਰਿਹਾ ਰਾਮ ਰਹੀਮ


ਡੇਰਾ ਮੁਖੀ ਗੁਰਮੀਤ ਸਿੰਘ ਨੂੰ ਪਹਿਲੀ ਵਾਰ 17 ਜੂਨ 2022 ਨੂੰ 30 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ ਉਹ ਬਰਨਵਾ ਆਸ਼ਰਮ ਵਿੱਚ ਰਿਹਾ। 18 ਜੁਲਾਈ ਨੂੰ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। 88 ਦਿਨਾਂ ਬਾਅਦ ਉਸ ਨੂੰ 15 ਅਕਤੂਬਰ ਨੂੰ ਦੂਜੀ ਵਾਰ ਫਰਲੋ ਮਿਲੀ। 25 ਨਵੰਬਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। 21 ਜਨਵਰੀ 2023 ਨੂੰ ਗੁਰਮੀਤ ਸਿੰਘ ਤੀਜੀ ਵਾਰ 40 ਦਿਨਾਂ ਦੀ ਫਰਲੋ 'ਤੇ ਬਰਨਾਵਾ ਆਸ਼ਰਮ ਆਇਆ ਸੀ। 3 ਮਾਰਚ ਨੂੰ ਫਰਲੋ ਪੂਰੀ ਕਰਨ ਤੋਂ ਬਾਅਦ ਉਹ ਵਾਪਸ ਸੁਨਾਰੀਆ ਜੇਲ੍ਹ ਚਲਾ ਗਿਆ। ਚੌਥੀ ਵਾਰ ਡੇਰਾ ਮੁਖੀ 30 ਦਿਨਾਂ ਦੀ ਫਰਲੋ 'ਤੇ 20 ਜੁਲਾਈ ਨੂੰ ਬਰਨਾਵਾ ਆਸ਼ਰਮ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ।


ਇਹ ਵੀ ਪੜ੍ਹੋ: Mumbai news: ਸੂਟਕੇਸ 'ਚ ਮਿਲੀ ਮਹਿਲਾ ਦੀ ਲਾਸ਼, ਪਹਿਲਾਂ ਮਾਰਿਆ ਫਿਰ ਬੈਗ ‘ਚ ਪਾ ਕੇ ਸੁੱਟੀ ਲਾਸ਼, ਜਾਂਚ ਜਾਰੀ