ਪੱਤਰਕਾਰ ਕਤਲ ਕੇਸ 'ਚ ਰਾਮ ਰਹੀਮ ਨੂੰ ਦੋਸ਼ੀ ਐਲਾਨਿਆ
ਏਬੀਪੀ ਸਾਂਝਾ | 11 Jan 2019 03:16 PM (IST)
ਚੰਡੀਗੜ੍ਹ: ਡੇਰਾ ਮੁੱਖੀ ਰਾਮ ਰਹਿਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਲਤ ਕੇਸ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਮ ਰਹਿਮ ਅਤੇ ਹੋਰਾਂ ਤਿੰਨਾਂ ਨੂੰ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਪਰ ਸਭ ਨੂੰ ਸਜ਼ਾ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਣਾ ਹੈ। ਡੇਰਾ ਸਮਰੱਥਕ ਕੁਲਦੀਪ ਅਤੇ ਨਿਰਮਲ 'ਤੇ ਛਤਰਪਤੀ ਨੂੰ ਗੋਲੀ ਮਾਰਨ ਦੇ ਇਲਜ਼ਾਮ ਲੱੱਗੇ ਹਨ ਅਤੇ ਰਾਮ ਰਹੀਮ ਦੇ ਨਾਲ ਉਸ ਦੇ ਮੈਨੇਜਰ ਕਿਸ਼ਨ 'ਤੇ ਇਸ ਕਤਲ ਦੀ ਸਾਜ਼ਿਸ਼ ਰੱਚਣ ਦੇ ਦੋਸ਼ੀ ਕਰਾਰ ਦਿੱਤੇ ਗਏ ਹਨ।