Bengaluru Blast Case: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ (12 ਅਪ੍ਰੈਲ) ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਨੇੜੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ਦੇ ਦੋ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। 1 ਮਾਰਚ ਨੂੰ ਬੈਂਗਲੁਰੂ ਦੇ ਇੱਕ ਕੈਫੇ ਵਿੱਚ ਹੋਏ ਧਮਾਕੇ ਵਿੱਚ 9 ਲੋਕ ਜ਼ਖਮੀ ਹੋ ਗਏ ਸਨ। ਇਨ੍ਹਾਂ ਅੱਤਵਾਦੀਆਂ ਦੀ ਪਛਾਣ ਮੁਸਾਵੀਰ ਹੁਸੈਨ ਸ਼ਾਜਿਬ ਅਤੇ ਅਬਦੁਲ ਮਦੀਨ ਤਾਹਾ ਵਜੋਂ ਹੋਈ ਹੈ।


NIA ਦੇ ਇੱਕ ਬੁਲਾਰੇ ਨੇ ਕਿਹਾ, "ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਮਲੇ ਵਿੱਚ ਫਰਾਰ ਅਦਬੁਲ ਮਦੀਨ ਤਾਹਾ ਅਤੇ ਮੁਸਾਵੀਰ ਹੁਸੈਨ ਸ਼ਾਜ਼ਿਬ ਨੂੰ ਕੋਲਕਾਤਾ ਦੇ ਨੇੜੇ ਉਨ੍ਹਾਂ ਦੇ ਟਿਕਾਣਿਆਂ ਨੂੰ ਲੱਭ ਕੇ ਐਨਆਈਏ ਟੀਮ ਨੇ ਫੜ ਲਿਆ। 12 ਅਪ੍ਰੈਲ ਦੀ ਸਵੇਰ ਨੂੰ, NIA ਨੂੰ ਕੋਲਕਾਤਾ ਦੇ ਨੇੜੇ ਫਰਾਰ ਮੁਲਜ਼ਮਾਂ ਦਾ ਪਤਾ ਲਗਾਉਣ ਵਿੱਚ ਸਫਲਤਾ ਮਿਲੀ, ਜਿੱਥੇ ਉਹ ਝੂਠੀ ਪਛਾਣ ਬਣਾ ਕੇ ਲੁਕੇ ਹੋਏ ਸਨ।"


NIA ਨੇ ਰੱਖਿਆ ਸੀ 10 ਲੱਖ ਦਾ ਇਨਾਮ
ਪਿਛਲੇ ਮਹੀਨੇ ਐਨਆਈਏ ਨੇ 30 ਸਾਲਾ ਤਾਹਾ ਅਤੇ ਸ਼ਾਜਿਬ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਸੀ। ਇਨ੍ਹਾਂ ਅੱਤਵਾਦੀਆਂ 'ਤੇ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਬੁਲਾਰੇ ਨੇ ਕਿਹਾ, “ਸ਼ਾਜਿਬ ਉਹ ਦੋਸ਼ੀ ਹੈ ਜਿਸ ਨੇ ਕੈਫੇ ਵਿੱਚ ਆਈਡੀ ਲਾਇਆ ਸੀ ਅਤੇ ਤਾਹਾ ਧਮਾਕੇ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜ਼ਾਮ ਦੇਣ ਅਤੇ ਬਾਅਦ ਵਿੱਚ ਕਾਨੂੰਨ ਦੀ ਸ਼ਿਕੰਜੇ ਤੋਂ ਬਚਣ ਦਾ ਮਾਸਟਰਮਾਈਂਡ ਹੈ।


ਇਹ ਵੀ ਪੜ੍ਹੋ: Delhi news: ਦਿੱਲੀ ਵਿੱਚ ਲੱਗੇਗਾ ਰਾਸ਼ਟਰਪਤੀ ਸ਼ਾਸਨ? 'ਆਪ' ਦੀ ਮੰਤਰੀ ਨੇ ਕੀਤਾ ਵੱਡਾ ਦਾਅਵਾ


“ਐਨਆਈਏ ਨੇ ਅੱਤਵਾਦੀਆਂ ਨੂੰ ਫੜਨ ਲਈ ਕੇਂਦਰੀ ਖੁਫੀਆ ਏਜੰਸੀਆਂ ਅਤੇ ਪੱਛਮੀ ਬੰਗਾਲ, ਤੇਲੰਗਾਨਾ, ਕਰਨਾਟਕ ਅਤੇ ਕੇਰਲ ਦੀਆਂ ਰਾਜ ਪੁਲਿਸ ਏਜੰਸੀਆਂ ਨਾਲ ਤਾਲਮੇਲ ਕੀਤਾ ਸੀ।


ਐਨਆਈਏ ਨੇ ਕਿਹਾ ਕਿ 300 ਤੋਂ ਵੱਧ ਕੈਮਰਿਆਂ ਤੋਂ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ 2020 ਵਿੱਚ ਸੁਰੱਖਿਆ ਏਜੰਸੀਆਂ ਦੀ ਰਡਾਰ 'ਤੇ ਆਏ ਆਈਐਸਆਈਐਸ ਦੇ ਦੋ ਕਾਰਕੁਨਾਂ ਸ਼ਾਜੀਬ ਅਤੇ ਤਾਹਾ ਨੇ ਧਮਾਕੇ ਨੂੰ ਅੰਜਾਮ ਦਿੱਤਾ ਸੀ।


ਇੱਕ ਅਧਿਕਾਰੀ ਨੇ ਕਿਹਾ, “ਐਨਆਈਏ ਨੇ ਇਸ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਵੀ ਦੋਸ਼ੀ ਬਣਾਇਆ ਹੈ। ਇਨ੍ਹਾਂ ਵਿੱਚੋਂ ਇੱਕ 26 ਸਾਲਾ ਮਾਜ਼ ਮੁਨੀਰ ਅਹਿਮਦ ਘਟਨਾ ਦੇ ਸਮੇਂ ਜੇਲ੍ਹ ਵਿੱਚ ਸੀ। ਦੂਜਾ ਦੋਸ਼ੀ 30 ਸਾਲਾ ਮੁਜ਼ੱਮਿਲ ਸ਼ਰੀਫ ਹੈ, ਜਿਸ ਨੂੰ ਐਨਆਈਏ ਨੇ 27 ਮਾਰਚ ਨੂੰ ਬੰਬ ਧਮਾਕੇ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਮੋਬਾਈਲ ਫੋਨ, ਜਾਅਲੀ ਸਿਮ ਕਾਰਡ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ।


ਇਹ ਵੀ ਪੜ੍ਹੋ: PM Kisan Yojana: ਛੇਤੀ ਆਵੇਗੀ ਪੀਐਮ ਕਿਸਾਨ ਨਿਧੀ ਦੀ ਅਗਲੀ ਕਿਸ਼ਤ, ਇਦਾਂ ਚੈੱਕ ਕਰੋ ਲਿਸਟ 'ਚ ਆਪਣਾ ਨਾਮ