Dry Day News: ਦੇਸ਼ ਦੇ ਕੁੱਝ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਝਾਰਖੰਡ 'ਚ ਦੋ ਪੜਾਵਾਂ ਵਿੱਚ 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ, ਜਦੋਂ ਕਿ ਨਤੀਜਾ 23 ਨਵੰਬਰ ਨੂੰ ਐਲਾਨਿਆ ਜਾਵੇਗਾ। ਇਸ ਕਾਰਨ ਸੂਬੇ ਦੀ ਰਾਜਧਾਨੀ ਰਾਂਚੀ 'ਚ ਤਿੰਨ ਦਿਨ 'ਡਰਾਈ ਡੇ' ਦਾ ਐਲਾਨ ਕੀਤਾ ਗਿਆ ਹੈ। ਇੱਥੇ 13, 20 ਅਤੇ 23 ਨਵੰਬਰ ਨੂੰ ਵੋਟਾਂ ਅਤੇ ਗਿਣਤੀ ਵਾਲੇ ਦਿਨ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਰਹੇਗੀ।


ਹੋਰ ਪੜ੍ਹੋ : Whatsapp 'ਤੇ ਸ਼ੇਅਰ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ



73 ਮਹਿਲਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ


ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ, ਪਹਿਲੇ ਪੜਾਅ ਵਿੱਚ, SC ਲਈ 6 ਅਤੇ ST ਲਈ 20 ਸੀਟਾਂ ਰਾਖਵੀਆਂ ਹਨ। ਜਦਕਿ ਜਨਰਲ ਸੀਟਾਂ ਦੀ ਗਿਣਤੀ 17 ਹੈ। ਇਸ ਪੜਾਅ ਦੀਆਂ ਸੀਟਾਂ 'ਤੇ ਰਾਸ਼ਟਰੀ ਪਾਰਟੀਆਂ ਦੇ 87 ਉਮੀਦਵਾਰ, ਝਾਰਖੰਡ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਤੋਂ 32, ਹੋਰ ਰਾਜਾਂ ਦੀਆਂ ਮਾਨਤਾ ਪ੍ਰਾਪਤ ਪਾਰਟੀਆਂ ਤੋਂ 42 ਅਤੇ ਗੈਰ-ਮਾਨਤਾ ਪ੍ਰਾਪਤ ਰਜਿਸਟਰਡ ਪਾਰਟੀਆਂ ਤੋਂ 188 ਉਮੀਦਵਾਰ ਹਨ।


ਇਸ ਤੋਂ ਇਲਾਵਾ 334 ਆਜ਼ਾਦ ਉਮੀਦਵਾਰ ਹਨ। ਪਹਿਲੇ ਪੜਾਅ ਵਿੱਚ 73 ਮਹਿਲਾ ਉਮੀਦਵਾਰਾਂ ਦੀ ਕਿਸਮਤ ਦਾ ਵੀ ਫੈਸਲਾ ਹੋਣਾ ਹੈ। ਇਸ ਪੜਾਅ ਵਿਚ ਤੀਜੇ ਲਿੰਗ ਦੇ ਉਮੀਦਵਾਰ ਵੀ ਹਨ। ਇਨ੍ਹਾਂ ਸੀਟਾਂ 'ਤੇ ਕੁੱਲ 15,344 ਬੂਥ ਬਣਾਏ ਗਏ ਹਨ, ਜਿੱਥੇ ਕੁੱਲ 1 ਕਰੋੜ 37 ਲੱਖ 10 ਹਜ਼ਾਰ 717 ਵੋਟਰ ਚੋਣ ਮੈਦਾਨ 'ਚ ਖੜ੍ਹੇ 683 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਪਹਿਲੇ ਪੜਾਅ ਵਿੱਚ ਕੁੱਲ ਵੋਟਰਾਂ ਵਿੱਚ 68 ਲੱਖ 73 ਹਜ਼ਾਰ 455 ਪੁਰਸ਼, 68 ਲੱਖ 36 ਹਜ਼ਾਰ 959 ਔਰਤਾਂ ਅਤੇ 303 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।



Dry Day ਕਦੋਂ ਹੁੰਦਾ ਹੈ?


ਕਿਸੇ ਵੀ ਸੂਬੇ ਵਿੱਚ ਡਰਾਈ ਡੇ (Dry Day) ਐਲਾਨਣ ਪਿੱਛੇ ਕਈ ਕਾਰਨ ਹੁੰਦੇ ਹਨ। ਡ੍ਰਾਈ ਡੇਅ ਅਕਸਰ ਰਾਸ਼ਟਰੀ ਤਿਉਹਾਰਾਂ ਅਤੇ ਧਾਰਮਿਕ ਤਿਉਹਾਰਾਂ ਨਾਲ ਸਬੰਧਤ ਮੌਕਿਆਂ 'ਤੇ ਮਨਾਇਆ ਜਾਂਦਾ ਹੈ। ਕੌਮੀ ਤਿਉਹਾਰਾਂ 'ਤੇ ਫ਼ੌਜੀਆਂ, ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਦੇ ਸਨਮਾਨ ਲਈ ਅਤੇ ਧਾਰਮਿਕ ਭਾਵਨਾਵਾਂ ਦੇ ਕਾਰਨ ਧਾਰਮਿਕ ਤਿਉਹਾਰਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ।


ਇਸ ਤੋਂ ਇਲਾਵਾ ਕਈ ਵਾਰ ਅਮਨ-ਕਾਨੂੰਨ ਕਾਰਨ ਸ਼ਹਿਰ ਜਾਂ ਸੂਬੇ ਵਿੱਚ ਡਰਾਈ ਡੇ ਐਲਾਨ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕਿਸੇ ਇਲਾਕੇ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਉਸ ਦਿਨ ਨੂੰ ਉਸ ਇਲਾਕੇ ਵਿੱਚ ਡਰਾਈ ਡੇ ਐਲਾਨ ਦਿੱਤਾ ਜਾਂਦਾ ਹੈ। ਇਹ ਫੈਸਲਾ ਕਾਨੂੰਨ ਵਿਵਸਥਾ ਨੂੰ ਲੈ ਕੇ ਲਿਆ ਗਿਆ ਹੈ।