Lok Sabha Elections 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਨਵੀਨ ਜਿੰਦਲ ਨੇ ਐਤਵਾਰ ਨੂੰ ਭਾਜਪਾ ਦਾ ਪੱਲਾ ਫੜ ਲਿਆ ਹੈ। ਭਾਜਾਪ ਦੇ ਦਫ਼ਤਰ ਵਿੱਚ ਜਿੰਦਲ ਦਾ ਮੰਚ ‘ਤੇ ਪਾਰਟੀ ਸੀਨੀਅਰ ਆਗੂ ਵਿਨੋਦ ਤਾਵੜੇ ਨੇ ਗਲੇ ਵਿੱਚ ਭਾਜਪਾ ਦਾ ਪਟਕਾ ਪਾ ਕੇ ਅਤੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਦੇ ਕੇ ਪਾਰਟੀ ਵਿੱਚ ਸਵਾਗਤ ਕੀਤਾ।  


ਦੋ ਵਾਰ ਕੁਰੂਕਸ਼ੇਤਰ ਤੋਂ ਸੰਸਦ ਰਹਿ ਚੁੱਕੇ ਨਵੀਨ ਜਿੰਦਲ


ਨਵੀਨ ਜਿੰਦਲ 2004 ਤੋਂ 2014 ਤੱਕ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਰਹੇ ਹਨ। ਉਹ ਇੱਕ ਵੱਡੇ ਸਿਆਸੀ ਅਤੇ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਵੀਨ ਜਿੰਦਲ ਦੇ ਪਿਤਾ ਓਪੀ ਜਿੰਦਲ ਹਰਿਆਣਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੀ ਮਾਂ ਸਾਵਿਤਰੀ ਜਿੰਦਲ ਵਿਧਾਇਕ ਰਹਿ ਚੁੱਕੀ ਹੈ।


ਇਹ ਵੀ ਪੜ੍ਹੋ: Sri muktsar sahib news: ਘਰ 'ਚ ਅੱਗ ਲੱਗਣ ਨਾਲ ਸੜਿਆ 30 ਸਾਲਾ ਨੌਜਵਾਨ


ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਐਕਸ ‘ਤੇ ਸ਼ੇਅਰ ਕੀਤੀ ਪੋਸਟ


ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਐਕਸ ‘ਤੇ ਪੋਸਟ ਪਾ ਕੇ ਨਵੀਨ ਜਿੰਦਲ ਨੇ ਕਿਹਾ, “ਮੈਂ 10 ਸਾਲਾਂ ਤੱਕ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਵਜੋਂ ਸੰਸਦ ਵਿੱਚ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਕੀਤੀ ਹੈ। ਮੈਂ ਕਾਂਗਰਸ ਲੀਡਰਸ਼ਿਪ ਅਤੇ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਧੰਨਵਾਦ ਕਰਦਾ ਹਾਂ। ਅੱਜ ਮੈਂ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤਫ਼ਾ ਦੇ ਰਿਹਾ ਹਾਂ।”


ਰਣਜੀਤ ਸਿੰਘ ਚੌਟਾਲਾ ਭਾਜਪਾ ਵਿੱਚ ਹੋਏ ਸ਼ਾਮਲ


ਆਜ਼ਾਦ ਵਿਧਾਇਕ ਅਤੇ ਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸਾਬਕਾ ਸੰਸਦ ਮੈਂਬਰ ਅਤੇ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਤੰਵਰ, ਜ਼ਿਲ੍ਹਾ ਪ੍ਰਧਾਨ ਨਿਤਾਸ਼ਾ ਸਿਹਾਗ ਅਤੇ ਜ਼ਿਲ੍ਹਾ ਇਕਾਈ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਸਿਰਸ ਦੇ ਭਾਜਪਾ ਦੇ ਦਫ਼ਤਰ ਵਿੱਚ ਫੁੱਲਾਂ ਦੀ ਮਾਲਾ ਪਵਾ ਕੇ ਭਾਜਪਾ ਵਿੱਚ ਸਵਾਗਤ ਕੀਤਾ।


ਇਹ ਵੀ ਪੜ੍ਹੋ: Elvish Yadav: ਐਲਵਿਸ਼ ਯਾਦਵ ਨੇ ਕਿਵੇਂ ਕੱਟੇ ਜੇਲ੍ਹ 'ਚ 6 ਦਿਨ, ਯੂਟਿਊਬਰ ਨੇ ਆਪਣੇ ਨਵੇਂ ਵਲੌਗ 'ਚ ਕੀਤਾ ਖੁਲਾਸਾ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।